Friday, 17 April 2015

ਅਭੁੱਲ ਵੈਸਾਖੀ ਸਮਾਗਮ !

ਅਭੁੱਲ ਵੈਸਾਖੀ ਸਮਾਗਮ !

ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਨਾਲ ਐਂਤਕੀ ਅੰਮ੍ਰਿਤਸਰ ਅਖੰਡ ਕੀਰਤਨ ਰੈਣਸਬਾਈ ਸਮਗਾਮ ਦਾ ਸੁਭਾਗ ਮਿਲਿਆ। ਗੁਰਦਵਾਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਚ ਸੰਗਤਾਂ ਦਾ ਹੜ ਆਇਆ ਹੋਇਆ ਸੀ।  ਉਸਤੋਂ ਭੀ ਅਲੋਕਿਕ ਵਰਤਾਰਾ ਸਾਰੀ ਸੰਗਤ ਦਾ ਗੁਰੂ ਕੇ ਕੀਰਤਨੀਆਂ ਦੇ ਨਾਲ ਨਾਲ ਗੁਰੂ ਦੀ ਉਸਤਤ ਉੱਚੀ ਸੁਰ ਵਿਚ ਇਕਰਸ ਗਾਉਣਾ ।  ਅਗੰਮੀ ਹੁਲਾਰੇ ਸੁਰਤ ਨੂੰ ਗੁਰੂ ਚਰਨਾਂ ਵਿਚ ਮੁੜ ਮੁੜ ਲੈ ਜਾਂਦੇ ਸੀ।

2015 ਅੰਮ੍ਰਿਤਸਰ ਸਾਹਿਬ ਰੈਣਸਬਾਈ ਸਮਗਾਮ ਦੇ ਅਲੋਕਿਕ ਦਰਸ਼ਨ 
ਐਧਰ ਕੀਰਤਨ ਦੀਆਂ ਧੁਨੀਆਂ ਉਮੜ ਉਮੜ ਆਉਂਦੀਆਂ ਓਧਰ ਇਕ੍ਕ੍ਤੀਹ ਸਾਲ ਪਹਿਲਾਂ ਦੀਆਂ ਯਾਦਾਂ ਮਨ ਨੂੰ ਹੋਰ ਵਿਸਮਾਦ ਵਿਚ ਲੈ ਲੈ ਜਾਂਦੀਆਂ।  ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਸੰਜੋਗ ਐਸਾ ਬਣਾਇਆ ਕਿ ਕੀਰਤਨ ਦੀਵਾਨ ਵਿਚ ਲਗਭਗ ਉਸੇ ਸਥਾਨ ਤੇ ਚੌਂਕੜੇ ਲੁਆਏ ਜਿਥੇ ਉਸ ਅਭੁਲ ਵੈਸਾਖੀ ਦੀ ਯਾਦਾਂ ਦੀਆਂ ਤੰਦਾ ਜੁੜੀਆਂ ਹੋਈਆਂ ਹਨ।

ਤਦ ਮੈਂ ਪਟਿਆਲਾ ਆਪਣੀ ਮਾਸੀਜੀ ਕੋਲ ਰਹਿੰਦੀਆਂ B.Sc. ਦੀ ਪੜਾਈ ਕਰਦਾ ਸੀ।  ਬਾਕੀ ਸਾਰਾ ਪਰਿਵਾਰ ਧਨਬਾਦ (ਬਿਹਾਰ) ਰਹਿੰਦਾ ਸੀ।  ਪੰਜਾਬ ਦੇ ਹਾਲਾਤ ਚੰਗੇ ਨਹੀ ਸਨ ਅਤੇ ਰਾਤ ਦਾ ਕਰਫਿਊ ਜਿਵੇਂ ਪੰਜਾਬੀਆਂ ਲਈ ਜਿੰਦਗੀ ਦਾ ਅੰਗ ਹੀ ਬਣ ਗਿਆ ਸੀ। ਮੇਰਾ ਸ਼ਾਮ ਦਾ ਪੱਕਾ ਨੇਮ ਗੁਰਦਵਾਰਾ ਦੁਖਨਿਵਾਰਨ ਸਾਹਿਬ ਰਹਿਰਾਸ ਤੋਂ ਬਾਅਦ ਕੀਰਤਨ ਚੌਂਕੀ ਦੀ ਹਾਜਰੀ ਭਰਨਾ ਹੋਦਾ ਸੀ।  ਅਸੀਂ ਅਠ ਦਸ ਸਿੰਘਾਂ ਨੇ ਨਿਸ਼ਾਨ ਸਾਹਿਬ ਦੇ ਸਾਹਮਣੇ ਖੁਲੇ ਵਿਚ ਬੈਠਣਾ। ਸਾਰੇ ਹੀ ਸਿੰਘ ਕਿਰਤੀ ਸਨ, ਮੈਂ ਹੀ ਇਕਲਾ ਪਾੜ੍ਹਾ ਅਤੇ ਸਾਰੀਆਂ ਤੋਂ ਨਿੱਕਾ ਸੀ ਜਿਸ ਕਰਕੇ ਮੈਨੂੰ ਬੜਾ ਪਿਆਰ ਕਰਦੇ।

1984 ਦੇ ਵੈਸਾਖੀ ਸਮਾਗਮ ਆ ਗਏ। ਦੁਖਨਿਵਾਰਨ ਸਾਹਿਬ ਵਾਲੇ ਲਗਭਗ ਸਾਰੇ ਹੀ ਸਿੰਘਾਂ ਨੇ ਸਮਗਾਮ ਦੀਆਂ ਤਿਆਰੀਆਂ ਕਰ ਲਈਆਂ ਪਰ ਹਾਲਾਤਾਂ ਨੂੰ ਦੇਖਦਿਆਂ ਮਾਸੀਜੀ ਮੈਨੂੰ ਸਮਾਗਮ ਤੇ ਜਾਣ ਦੀ ਆਗਿਆ ਨਹੀਂ ਦਿੱਤੀ। ਪਿਤਾਜੀ ਦੀ ਸਰਕਾਰੀ ਕਿਰਤ ਦੇ ਕਾਰਨ ਸਾਰਾ ਬਚਪਨ ਪੰਜਾਬ ਤੋਂ ਬਾਹਰ ਹੀ ਬੀਤਿਆ ਸੀ ਪਰ ਹੁਣ ਪਹਿਲੀ ਬਾਰ ਪੰਜਾਬ ਵਿਚ ਰਹਿਕੇ ਭੀ ਅੰਮ੍ਰਿਤਸਰ ਸਾਹਿਬ ਤੋਂ ਵਾਂਝੇ ਰਹਿਣਾ ਮਨ ਨੂੰ ਉਦਾਸ ਕਰੀ ਜਾ ਰਿਹਾ ਸੀ। ਇਸ ਵੇਦਨਾ ਵਿਚ ਇਕ ਲੇਖ "ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ" ਭੀ ਸੂਰਾ ਪਤ੍ਰਿਕਾ ਨੂੰ ਲਿਖ ਘਲਿਆ ਜਿਹੜਾ ਮਈ 1984 ਦੇ ਅੰਕ ਵਿਚ ਛਪ ਵੀ ਗਿਆ।

ਖੈਰ 12 ਅਪ੍ਰੈਲ ਦੀ ਸ਼ਾਮ ਨੇਮ ਅਨੁਸਾਰ ਦੁਖਨਿਵਾਰਨ ਸਾਹਿਬ ਗਿਆ।  ਸਾਡੇ ਰੋਜ ਦੇ ਨੀਅਤ ਸਥਾਨ ਤੇ ਅੱਜ ਕੋਈ ਭੀ ਨਹੀਂ ਮਿਲਿਆ।  ਮਨ ਹੋਰ ਭੀ ਉਦਾਸ ਹੋ ਗਿਆ ਤੇ ਸਾਥੀ ਸਿੰਘਾਂ ਦੇ ਸਮਾਗਮ ਦੇ ਅਨੰਦ ਮਾਣਦਿਆਂ ਦੇ ਚਿਤ੍ਰ ਵੀਚਾਰ ਵਿਚ ਪਰਤਖ ਹੋ ਹੋ ਜਾਣ।  ਇੰਝ ਹੀ ਕੀਰਤਨ ਦੀ ਸਮਾਪਤੀ ਹੋ ਗਈ ਅਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਜਦ ਉਠਿਆ ਤਾਂ ਸਾਮਨੇ ਭਾਈ ਕੁਲਦੀਪ ਸਿੰਘ ਜੀ ਦੇ ਦਰਸ਼ਨ ਹੋਏ।

ਗੁਰਮੁਖ ਪਰਉਪਕਾਰੀ ਭਾਈ ਕੁਲਦੀਪ ਸਿੰਘ ਜੀ (ਸ਼ਹੀਦ)

ਭਾਈ ਕੁਲਦੀਪ ਸਿੰਘ ਬੜੇ ਹੀ ਪਿਆਰੇ ਸਿੰਘ ਸਨ।  ਆਪ ਜੀ ਰੇਲਵੇ ਪੁਲੀਸ ਵਿਚ ਛੋਟੇ ਥਾਨੇਦਾਰ ਸਨ ਪਰ ਜੀਵਨ, ਚਿੱਕੜ ਵਿਚ ਕਮਲ ਦੀ ਨਿਆਈਂ, ਬਹੁਤ ਹੀ ਨਿਰਮਲ ਤੇ ਗੁਰਮਤ ਨੂੰ ਪ੍ਰਣਾਇਆ ਹੋਇਆ।  ਛੇ ਫੁਟ ਤੋਂ ਉਪਰ ਕਦ, ਗੁੰਦਵਾਂ ਸ਼ਰੀਰ ਅਤੇ ਗੋਰਾ ਨਿਛੋਹ ਹਸੂੰ ਹਸੂੰ ਕਰਦਾ ਚਿਹਰਾ ਮਨ ਨੂੰ ਮੋਹ ਲੈਣ ਵਾਲੀ ਤਬੀਅਤ ਦੇ ਮਲਿਕ ਸਨ ਭਾਈ ਸਾਹਿਬ ਜੀ।  ਮੈਨੂੰ ਦੇਖਦੇ ਹੀ ਪੁਛਦੇ "ਅੰਮ੍ਰਿਤਸਰ ਸਾਹਿਬ ਸਮਾਗਮ ਤੇ ਨਹੀਂ ਗਏ?" ਜਦ ਮੈਂ ਦਸਿਆ ਕਿ ਮਾਸੀਜੀ ਐਸੇ ਸਮੇ ਵਿਚ ਭੇਜਣ ਦਾ ਫਿਕਰ ਕਰਦੇ ਨੇ ਇਸ ਲਈ ਨਹੀ ਜਾ ਸਕਦਾ।  ਅਗੋਂ ਕਹਿੰਦੇ "ਮੇਰੇ ਨਾਲ ਜਾਣ ਦੇਣਗੇ?" ਮੈਂ ਕਿਹਾ ਸ਼ਾਇਦ ਤੁਹਾਡੀ ਜਿੰਮੇਵਾਰੀ ਤੇ ਆਗਿਆ ਮਿਲ ਜਾਏ।  ਭਾਈ ਸਾਹਿਬ ਨੇ ਇਹ ਕਿਹਕੇ ਕਿ ਤਿਆਰੀ ਕਰੋ ਮੈਂ ਆਉਂਦਾ ਹਾਂ ਆਪਣੇ ਸਾਇਕਿਲ ਤੇ ਵਾਹੋ ਧਾਹੀ ਨਿਕਲ ਗਏ।

ਮੈਂ ਅੰਮ੍ਰਿਤਸਰ ਸਾਹਿਬ ਸਮਾਗਮ ਦੀ ਹਾਜਰੀਆਂ ਭਰਨ ਦੀ ਨਵੀਂ ਨਵੀਂ ਜਾਗੀ ਉਮੀਦ ਨਾਲ ਖੀਵਾ ਹੋਇਆ ਪਤਾ ਨਹੀੰ ਲਗਾ ਕਦੋਂ ਘਰ ਪਹੁੰਚ ਗਿਆ।  ਘਰਦਿਆਂ ਤੋਂ ਅਪੋਛਲੇ ਇਕ ਝੋਲੇ ਵਿਚ ਜੋੜੀ ਵਸਤਰਾਂ ਦੀ ਪਾਕੇ ਲਗਾ ਵੀਰਜੀ ਦਾ ਇੰਤਜਾਰ ਕਰਨ। ਮੁੜ ਮੁੜ ਬਾਹਰ ਨਿਕਲ ਕੇ ਦੇਖਦਿਆਂ ਦੇਖਦਿਆਂ ਰਾਤ ਦਾ ਕਰਫਿਊ ਭੀ ਲਾਗੂ ਹੋ ਗਿਆ।  ਜਿਵੇਂ ਹੀ ਆਸ ਟੁਟਣ ਲੱਗੀ ਭਾਈ ਕੁਲਦੀਪ ਸਿੰਘ ਜੀ ਨੇ ਆ ਦਰਵਾਜ਼ਾ ਖੜਕਾਇਆ।  ਪੁਲਿਸ ਦੀ ਵਰਦੀ ਵਿਚ ਭਾਈ ਸਾਹਿਬ ਨੂੰ ਦੇਖਕੇ ਘਰਦੇ ਹੈਰਾਨ ਸਨ ਉਪਰੋਂ ਓਹਨਾਂ ਮੇਰੇ ਵਲ ਇਸ਼ਾਰਾ ਕਰਦਿਆਂ ਇਹ ਕਹਿਕੇ ਕਿ ਸਿੰਘ ਨੂੰ ਲੈ ਜਾਣ ਲਈ ਆਏ ਹਾਂ ਸਭ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ। ਪਰ ਛੇਤੀ ਪਛਾਣ ਹੋ ਗਈ ਅਤੇ ਮੈਨੂੰ ਅੰਮ੍ਰਿਤਸਰ ਸਾਹਿਬ ਸਮਾਗਮ ਤੇ ਜਾਣ ਦੀ ਆਗਿਆ ਮਿਲ ਗਈ।

ਭਾਈ ਕੁਲਦੀਪ ਸਿੰਘ ਜੀ  ਮੈਨੂੰ ਸਾਇਕਲ ਦੇ ਪਿਛੇ ਬਿਠਾਇਆ ਅਤੇ ਰੇਲਵੇ ਸਟੇਸ਼ਨ ਨੂੰ ਲੈ ਤੁਰੇ। ਮੈਨੂੰ ਉਤਾਰਕੇ "ਮੈਂ ਆਇਆ" ਕਹਿਕੇ ਭਾਈ ਸਾਹਿਬ ਬਾਹਰੋਂ ਹੀ ਫੇਰ ਮੁੜ ਗਏ। ਜਦ ਮੈਂ ਪਲੇਟਫਾਰਮ ਤੇ ਪਹੁੰਚਿਆ ਤਾਂ ਦੇਖਿਆ 4-5 ਸਿੰਘ ਸਿੰਘਣੀਆ ਪਹਿਲੋਂ ਹੀ ਆਏ ਬੈਠੇ ਸੀ। ਫਤਿਹ ਬੁਲਾਈ ਤੇ ਸੁਖਸਾਂਦ ਕੀਤਿਆਂ ਪਤਾ ਲਗਿਆ ਕਿ ਓਹਨਾਂ ਸਾਰਿਆਂ ਨੂੰ ਭਾਈ ਸਾਹਿਬ ਇਕ ਇਕ ਕਰਕੇ ਘਰੋਂ ਘਰੀਂ ਜਾਕੇ ਸਾਇਕਲ ਤੇ ਸਟੇਸ਼ਨ ਲਿਆਏ ਸਨ। ਕਿਓਂਕਿ ਰਾਤ ਕਰਫਿਊ ਲਗ ਚੁਕਾ ਸੀ, ਅਸੀਂ ਆਪ ਆ ਨਹੀਂ ਸੀ ਸਕਦੇ, ਇਸ ਲਈ ਭਾਈ ਕੁਲਦੀਪ ਸਿੰਘ ਜੀ ਬਾਰੀ ਬਾਰੀ ਸਭ ਦੇ ਘਰ ਗਏ ਅਤੇ ਆਪਣੀ ਸਾਇਕਲ ਦੇ ਡੰਡੇ ਜਾਂ ਕੈਰੀਅਰ ਤੇ ਬੈਠਾ ਕੇ ਸਭ ਨੂੰ ਸਟੇਸ਼ਨ ਤਕ ਲਿਆਏ। ਮੈਨੂੰ ਸਟੇਸ਼ਨ ਛਡਕੇ ਵੀਰ ਹੋਰੀਂ ਆਖਰੀ ਗੇੜੇ ਭਾਈ ਸਾਹਿਬ ਸੁਰਜੀਤ ਸਿੰਘ ਜੀ ਨੂੰ ਲੈਣ ਕੜਾਹ ਵਾਲੇ ਚੌਕ ਤਕ ਗਏ।
ਧੰਨ ਗੁਰਸਿਖੀ !! ਧੰਨ ਗੁਰੂ ਕੇ ਸਿੱਖ !!!

ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ ਅਤੇ ਸਮਾਗਮ ਦੇ ਲਾਹੇ

ਕੁਝ ਚਿਰ ਬਾਅਦ ਟ੍ਰੇਨ ਆ ਗਈ ਜਿਸ ਰਾਹੀਂ ਅਸੀਂ ਰਾਜਪੁਰੇ ਪਹੁੰਚੇ ਓਥੋਂ ਗੱਡੀ ਬਦਲਕੇ ਸਵੇਰੇ ਸਵੇਰੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ
। ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਨਤਮਸਤਕ ਹੋਏਫੇਰ ਨਗਰ ਕੀਰਤਨ ਦੀਆਂ ਹਾਜਰੀਆਂ ਭਰੀਆਂ। ਦਰਬਾਰ ਸਾਹਿਬ ਸਮੂਹ ਵਿਚ ਬੇਅੰਤ ਸੰਗਤਾਂ ਦੇ ਦਰਸ਼ਨ ਹੋ ਰਹੇ ਸਨ। ਮੰਜੀ ਸਾਹਿਬ ਦੀਵਾਨ ਅਸਥਾਨ ਤੇ ਧਰਮ ਜੁਧ ਮੋਰਚੇ ਵਿਚ ਸ਼ਾਮਿਲ ਹੋਣ ਆਈਆਂ ਸੰਗਤਾ ਦਾ ਹੜ ਆਇਆ ਹੋਇਆ ਸੀ। ਅਸੀਂ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਨਾਨਕ ਨਿਵਾਸ ਅਤੇ ਹੋਰ ਕਈ ਸਥਾਨਾਂ ਤੇ ਸੰਘਰਸ਼ ਵਿਚ ਜੂਝ ਰਹੇ ਸੂਰਮਿਆਂ ਦੇ ਦਰਸ਼ਨ ਕੀਤੇ। ਗੁਰੂ ਨਾਨਕ ਨਿਵਾਸ ਵਿਖੇ ਮਿਠਾਈ ਛਕਣ ਨੂੰ ਮਿਲੀ, ਸ਼ਾਇਦ ਭਾਈ ਸੁਲਖਣ ਸਿੰਘ ਜੀ ਦੇ ਅਨੰਦ ਕਾਰਜ ਹੋਏ ਸਨ।
ਪਤਾ ਹੀ ਨਹੀਂ ਲਗਾ ਕਦੋਂ ਦਿਨ ਬਤੀਤ ਹੋ ਗਿਆ ਅਤੇ ਰੈਨਸਬਾਈ ਕੀਰਤਨ ਆਰੰਭ ਹੋ ਗਏ ਅਤੇ ਮੈਂ ਭੀ ਪਟਿਆਲੇ ਦੇ ਬਾਕੀ ਸਿੰਘਾਂ ਨਾਲ 
ਮੰਜੀ ਸਾਹਿਬ ਪਹੁੰਚ ਗਿਆ. 

ਬੈਸਾਖੀ 1984 ਰੈਣਸਬਾਈ ਕੀਰਤਨ: ਇਕ ਅਦਭੁਤ ਯਾਦਗਾਰ 

1984 ਅੰਮ੍ਰਿਤਸਰ ਸਾਹਿਬ ਰੈਣਸਬਾਈ ਕੀਰਤਨ ਦੇ ਦਰਸ਼ਨ 

ਓਹ ਇਕ ਅਲੌਕਿਕ ਰੈਣ ਸਬਾਈ ਕੀਰਤਨ ਸਮਾਗਮ ਸੀ, ਦੀਵਾਨ ਅਸਥਾਨ ਸੰਗਤਾਂ ਨਾਲ ਭਰਿਆ ਹੋਇਆ ਸੀ। ਅਸੀਂ ਗੁਰੂ ਸਾਹਿਬ ਦੇ ਸੱਜੇ, ਕੀਰਤਨੀਆਂ ਦੇ ਬਿਲਕੁਲ ਸਾਹਮਣੇ ਬੈਠੇ ਸੀ।  ਸੰਘਰਸ਼ ਵਿਚ ਜੁੜੇ ਸੂਰਬੀਰ ਸਿੰਘਾਂ ਦੇ ਜਥੇ ਇਕ ਇਕ ਕਰਕੇ ਸਮਾਗਮ ਅਸਥਾਨ ਤੇ ਸ਼ਸਤਰਾਂ ਨਾਲ ਸ਼ਿੰਗਾਰੇ ਆ ਰਹੇ ਸੀ।  ਸਭਨਾਂ ਦੀ ਆਭਾ ਦੇਖਿਆਂ ਹੀ ਬਣਦੀ ਸੀ।  ਬੱਬਰ ਖਾਲਸਾ ਦੇ ਸਿੰਘ ਸਾਡੇ ਤੋਂ ਥੋੜਾ ਹੀ ਅਗੇ ਅਡੋਲ ਚੌਕੜੇ ਮਾਰਕੇ ਬੈਠੇ ਹੋਏ ਸੀ।  ਓਹਨਾਂ ਯੋਧਿਆਂ ਦੇ ਕੇਸਰੀ ਖਾਲਸਾਈ ਦੁਮਾਲਿਆਂ ਵਾਲੀ ਦਿਖ ਮਨ ਨੂੰ ਮੋਹ ਲੈਣ ਵਾਲੀ ਸੀ।  

ਦਾਰਜੀ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ,  ਭਾਈ ਸੰਤੋਖ ਸਿੰਘ ਜੀ, ਬੀਬੀ ਦਲਜੀਤ ਕੌਰ ਜੀ ਅਤੇ ਹੋਰਨਾ ਨੇ ਅਨੰਦਮਈ ਕੀਰਤਨ ਨਾਲ ਵਿਸਮਾਦੀ ਵਾਤਾਵਰਨ ਸਿਰਜ ਦਿਤਾ।  ਫਿਰ ਸਮਾ ਆਇਆ ਜਦ ਦੂਲਾ ਵੀਰਜੀ ਕੀਰਤਨ ਦੀ ਸੇਵਾ ਲਈ ਆਏ।  ਭਾਈ ਅਮੋਲਕ ਸਿੰਘ ਸਿੰਘ ਜੀ ਜੋੜੀ ਤੇ ਸਾਥ ਦੇ ਰਹੇ ਸਨ।  ਅਗਲੇ ਲਗਭਗ ਡੇਢ ਘੰਟੇ ਤਕ ਅਜਬ ਕਲਾ ਵਰਤੀ। ਕੀਰਤਨ ਅਤੇ ਸਿਮਰਨ ਦੀਆਂ ਵਿਸਮਾਦੀ ਧੁਨੀਆਂ ਨਾਲ ਮਾਨੋ ਸਾਰੀ ਸੰਗਤ ਸਚਖੰਡੀ  ਮੰਡਲਾਂ ਦਾ ਅਨੰਦ ਮਾਨ ਰਹੀ ਸੀ।  

  • ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
  • ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥
  • ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥
  • ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥
  • ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥
  • ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥

ਇਕ ਇਕ ਸ਼ਬਦ ਅਤੇ ਨਾਲ ਗੁਰਮੰਤਰ ਦੀ ਧੁਨੀਆਂ ਹਿਰਦੇ ਨੂੰ ਧੁਰ ਅੰਦਰ ਤਕ ਵਿੰਨ੍ਹਦੇ ਜਾਂਦੇ ਸੀ।  ਜਦ ਵੀਰਜੀ ਨੇ "ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥" ਸ਼ਬਦ ਅਰੰਭਿਆ ਤਾਂ ਉਸ ਵੇਲੇ ਦਾ ਨਜਾਰਾ ਅੱਜ ਭੀ ਅਖਾਂ ਦੇ ਸਾਹਮਣੇ ਪ੍ਰਤਖ ਹੋਂਦਾ ਜਾਂਦਾ ਹੈ।  ਸੰਗਤ ਵਿਚ ਕੁਝ ਸ਼ਰੀਰ ਥੱਕ ਕੇ ਲੰਮੇ ਪੈ ਗਏ ਸੀ। ਜਿਵੇਂ ਹੀ ਸ਼ਬਦ ਦਾ ਗਾਇਨ ਸ਼ੁਰੂ ਹੋਇਆ ਦੋ ਬੱਬਰ ਖਾਲਸਾ ਜਥੇਬੰਦੀ ਦੇ ਸਿੰਘ ਸਮੇਤ ਅਗਨ ਸ਼ਸਤਰਾਂ ਦੇ ਉਠ ਖੋਲਤੇ, ਨਾਲ ਨਾਲ ਸ਼ਬਦ ਗਾਉਂਦੇ ਜਾਣ ਅਤੇ ਲੰਮੇ ਪਿਆਂ ਨੂੰ ਉਠਾਲੀ ਜਾਣ। ਬੜੇ ਪਿਆਰ ਨਾਲ ਕੀਰਤਨ ਵਲ ਇਸ਼ਾਰਾ ਕਰਕੇ ਢਿੱਲੇ ਪਿਆਂ ਨੂੰ ਗਾਇਨ ਹੋ ਰਹੀ ਗੁਰਬਾਣੀ ਨਾਲ ਜੋੜੀ ਜਾਣ। ਇਹ ਸਤਰਾਂ ਲਿਖਦਿਆਂ ਇਕੀਹ ਸਾਲ ਪਹਿਲਾਂ ਦਾ ਓਹ ਨਜਾਰਾ ਮੈਂ ਜਿਵੇਂ ਪ੍ਰਤਖ ਅਤੇ ਸਜੀਵ ਦੇਖ ਰਿਹਾਂ ਹਾਂ ਓਹ ਸ਼ਬਦਾਂ ਦੀ ਪਕੜ ਵਿਚ ਆਉਣਾ ਔਖਾ ਹੈ।  ਕੈਸੇ ਪਰਉਪਕਾਰੀ ਸਿੰਘ ਸਨ!! ਆਪ ਤਾਂ ਕੀਰਤਨ ਦਾ ਰਸ ਮਾਣ ਹੀ ਰਹੇ ਸਨ ਪਰ ਐਨੇ ਸੁਚੇਤ ਸਨ ਕਿ ਹੋਰਨਾ ਨੂੰ ਭੀ ਸਾਵਧਾਨ ਕਰ ਰਹੇ ਸਨ। 

1984 ਅੰਮ੍ਰਿਤਸਰ ਸਾਹਿਬ ਰੈਣਸਬਾਈ ਕੀਰਤਨ ਦੇ ਦਰਸ਼ਨ 

ਰੈਣਸਬਾਈ ਕੀਰਤਨ ਸਮਾਗਮ ਦੀ ਸਮਾਪਤੀ ਤੋਂ ਬਾਅਦ ਦਿਨੇ ਥੋੜਾ ਵਿਸ਼ਰਾਮ ਕਰਕੇ ਅਸੀਂ ਸਾਰਿਆਂ ਨੇ ਦਰਬਾਰ ਸਾਹਿਬ ਜੀ ਦੀਆਂ ਹਾਜਰੀਆਂ ਭਰੀਆਂ।  ਅੰਦਰ ਬੈਠਣ ਨੂੰ ਥਾਂ ਨਾ ਮਿਲੀ ਤਾਂ ਬਾਹਰ ਬੈਠ ਕੇ ਕੀਰਤਨ ਸਰਵਣ ਕਰ ਰਹੇ ਸੀ ਕਿ ਕੀ ਦੇਖਦੇ ਹਾਂ ਬੱਬਰ ਸਿੰਘਾਂ ਦਾ ਇਕ ਜੱਥਾ ਸਮੇਤ ਜਥੇਦਾਰ ਦੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ। ਐਸੀ ਖੇਡ ਬਣੀ ਕਿ ਓਹ ਸਾਰੇ ਹੀ ਸਿੰਘ ਐਨ ਸਾਡੇ ਨਾਲ ਹੀ ਆਕੇ ਬਿਰਾਜਮਾਨ ਹੋ ਗਏ।  ਓਹਨਾਂ ਸੂਰਬੀਰਾਂ ਨੂੰ ਦੇਖ ਦੇਖ ਮਨ ਖੀਵਾ ਹੋਈ ਜਾਵੇ।

ਉਸ ਰਾਤ ਵੀਰ ਕੁਲਦੀਪ ਸਿੰਘ ਜੀ ਮੁੜ ਸਾਨੂੰ ਸਾਰਿਆਂ ਨੂੰ ਰੇਲ ਰਾਹੀਂ ਪਟਿਆਲੇ ਲੈ ਆਏ।  ਥੋੜਾ ਹੀ ਸਮੇ ਬਾਅਦ ਦਰਬਾਰ ਸਾਹਿਬ ਤੇ ਹਮਲਾ ਹੋਗਿਆ।  ਪਹਿਲਾਂ ਭਾਈ ਮਹਿੰਗਾ ਸਿੰਘ ਜੀ ਦੀ ਸਹਾਦਤ ਦੀ ਖਬਰ ਆਈ ਮੁੜ ਸਾਰੇ ਪੰਜਾਬ ਵਿਚ ਕਰਫਿਊ ਲਗ ਗਿਆ। 3-4 ਜੂਨ ਦੀ ਰਾਤ ਗੁਰਦਵਾਰਾ ਦੁਖਨਿਵਾਰਨ ਸਾਹਿਬ ਤੇ ਜਾਲਿਮ ਸਰਕਾਰ ਨੇ ਫੌਜੀ ਹਮਲਾ ਕੀਤਾ।  ਓਹ ਸਾਰੀ ਰਾਤ ਅਸੀਂ ਛਤ ਤੇ ਬੈਠਕੇ ਗੋਲੀਆਂ ਅਤੇ ਤੋਪ ਦੀ ਅਵਾਜਾਂ ਅਤੇ ਚਾੰਦਮਾਰੀ ਦੀ ਰੌਸ਼ਨੀ ਵਿਚ ਕੱਟੀ।  ਕਦੇ ਐਧਰ ਦੁਖਨਿਵਾਰਨ ਸਾਹਿਬ ਅੰਦਰ ਘਿਰਿਆਂ ਸੰਗਤਾਂ ਵਲ ਖਿਆਲ ਜਾਵੇ ਅਤੇ ਕਦੇ ਅੰਮ੍ਰਿਤਸਰ ਸਾਹਿਬ ਹੋ ਰਹੀ ਅਨਹੋਣੀ ਹਿਰਦੇ ਨੂੰ ਅਸਿਹ ਪੀੜਾ ਨਾਲ ਬੇਹਾਲ ਕਰ ਜਾਵੇ। ਮੁੜ ਮੁੜ ਧਿਆਨ ਓਹਨਾ ਜੋਧਿਆਂ ਵਲ ਜਾਵੇ ਜਿਹਨਾਂ ਨੂੰ ਹਾਲੀ ਚਾਲੀ ਕੁ ਦਿਨ ਪਹਿਲਾਂ ਹੀ ਦੇਖ ਦੇਖ ਕੇ ਹਿਰਦਾ ਅਗੰਮੀ ਖੁਸ਼ੀ ਮਹਿਸੂਸ ਕਰਦਾ ਸੀ। ਕਰਫਿਊ ਦੇ ਘਿਰੇ, ਆਪਣੀ ਘਰ ਦੀ ਚਾਰ ਦੀਵਾਰੀ ਅੰਦਰ ਵਾਹਿਗੁਰੂ ਅਗੇ ਸੂਰਮਿਆਂ ਦੀ ਚੜਦੀਕਲਾ ਲਈ ਅਰਦਾਸ ਤੋਂ ਵਧ ਕੁਝ ਕਰ ਵੀ ਨਹੀੰ ਸਕਦੇ ਸੀ।

ਭਾਈ ਕੁਲਦੀਪ ਸਿੰਘ ਜੀ 
ਸਾਕਾ ਨੀਲਾ ਤਾਰਾ ਤੋਂ ਬਾਅਦ ਸਰਕਾਰੀ ਨੌਕਰੀ ਦੇ ਬਾਵਜ਼ੂਦ ਸੰਘਰਸ਼ ਦਾ ਹਿੱਸਾ ਬਣ ਗਏ। ਕਾਫੀ ਚਿਰ ਗੁਪਤ ਵਰਤਦੇ ਰਹੇ ਪਰ ਮੁੜ ਭੇਤ ਖੁਲ ਗਿਆ ਅਤੇ ਗ੍ਰਿਫਤਾਰ ਹੋ ਗਏ।  ਕੁਝ ਚਿਰ ਜੇਲ੍ਹ ਵਿਚ ਰਹੇ ਫਿਰ ਜਮਾਨਤ ਤੇ ਰਿਹਾ ਹੋਕੇ ਆ ਗਏ। ਇਕ ਦਿਨ ਆਪਣੀ ਸਿੰਘਣੀ ਨਾਲ ਸਾਇਕਲ ਤੇ ਸ਼ਾਮ ਨੂੰ ਗੁਰਦਵਾਰਾ ਦੁਖਨਿਵਾਰਨ ਸਾਹਿਬ ਨੇਮ ਅਨੁਸਾਰ ਹਾਜਰੀ ਭਰਨ ਜਾ ਰਹੇ ਸਨ ਕਿ ਸਰਕਾਰੀ ਕਾਲੀ ਬਿਲੀਆਂ ਨੇ ਦੋਨਾਂ ਨੂੰ ਬਸ ਅੱਡੇ ਤੋਂ ਅਗੇ ਰੇਲਵੇ ਫਾਟਕ ਲੰਘਦਿਆਂ ਸ਼ਹੀਦ ਕਰ ਦਿਤਾ।  ਜਿਨ੍ਹਾਂ ਸੂਰਮਿਆਂ ਦੇ ਦਰਬਾਰ ਸਾਹਿਬ ਸਮੂਹ ਅੰਦਰ ਦਰਸ਼ਨ ਹੋਏ ਸਨ ਓਹ ਵੀ ਸਾਰੇ ਪੰਥ ਨੂੰ ਪ੍ਰਵਾਨ ਚੜੇ ਅਤੇ ਕੁਝ ਕੁਝ ਸਮਾ ਪਾਕੇ ਸ਼ਹੀਦੀਆਂ ਦੇ ਜਾਮ ਪੀਕੇ ਕੌਮੀ ਬੂਟੇ ਨੂੰ ਖੂਨ ਨਾਲ ਸਿੰਜ ਕੇ ਪੂਰੀ ਪਾ ਗਏ।     

Thursday, 25 December 2014

ਸਾਡਾ ਕੌਣ ਸਾਂਈ ਸਿਦਕੋਂ ਹਾਰਿਆ ਦਾ?


ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ

ਸਿੱਖ ਵੇਦਨਾ ਦੇ ਝਰੋਖੇ 'ਚੋਂ ਇੱਕ ਅਨੂਠਾ ਅਨੁਭਵ

(article by S Bir Devinder Singh)

ਹਰ ਸਾਲ ਜਦੋਂ ਪੋਹ ਦਾ ਮਹੀਨਾ ਆਊਂਦਾ ਹੈ, ਮਨ ਅਜੀਬ ਜੇਹੀ ਉਦਾਸੀਨਤਾ ਵਿੱਚ ਗਵਾਚ ਜਾਂਦਾ ਹੈ। ਗੁਰੂ ਦਸਮ ਪਾਤਸ਼ਾਹਿ ਦੇ ਛੋਟੇ ਸਾਹਿਬਜ਼ਾਦਿਆਂ ਨੂੰ, ਜ਼ਿੰਦੇ ਦੀਵਾਰਾਂ ਵਿੱਚ ਚਿਣੇ ਜਾਣ ਦੀ ਕਲਪਨਾ ਕਰਦਿਆਂ ਹੀ ਰੂਹ ਕੰਬ ਉੱਠਦੀ ਹੈ। ਇੱਕ ਭਾਵਮਈ ਵਿਕਰਾਲ ਪੀੜਾ ਦੀ ਕਸਕ, ਕਲੇਜੇ 'ਚ ਧੂਹ ਪਾਵਣ ਲਗਦੀ ਹੈ। ਸੋਚਣ ਲੱਗ ਪੈਂਦਾ ਹਾਂ ਕਿ ਇਹ ਸਾਰਾ ਕੁੱਝ ਕਿੰਝ ਵਾਪਰਿਆ ਹੋਵੇਗਾ! ਗਿਆਰਾਂ ਪੋਹ (੨੬ ਦਸੰਬਰ) ਦੀ ਸਰਦ ਰਾਤ , ਆਖਰਾਂ ਦੀ ਠੰਡ ਵਿੱਚ, ਮਾਤਾ ਗੁਜਰੀ ਨੇ ਸਰਹੰਦ ਦੇ ਠੰਡੇ ਬੁਰਜ ਵਿੱਚ, ਆਪਣੇ ਦੋ ਲਾਡਲੇ ਪੋਤਿਆਂ ਬਾਬਾ ਜ਼ੋਰਾਵਰ ਸਿੰਘ (ਉਮਰ ਨੌਂ ਸਾਲ) ਅਤੇ ਬਾਬਾ ਫਤਿਹ ਸਿੰਘ (ਉਮਰ ਸੱਤ ਸਾਲ) ਨਾਲ, ਕਿਸੇ ਓਡਨ ਅਤੇ ਬਿਸਤਰ ਤੋਂ ਬਗੈਰ ਕਿੰਝ ਗੁਜ਼ਾਰੀ ਹੋਵੇਗੀ! ਮਾਸੂਮ ਸਾਹਿਬਜ਼ਾਦਿਆਂ ਦੇ ਅਨੇਕਾਂ ਹੀ ਸਵਾਲਾਂ ਦੇ ਜਵਾਬ ਮਾਤਾ ਗੁਜਰੀ ਨੇ ਕਿੰਝ ਦਿੱਤੇ ਹੋਣਗੇ, ਦੂਸਰੀ ਸਵੇਰ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜੀਦ ਖਾਂ ਦੀ ਕਚੈਹਰੀ ਵੱਲ ਤੋਰ ਕੇ ਮਾਤਾ ਗੁਜਰੀ ਜੀ ਤੇ ਕੀ ਗੁਜ਼ਰੀ ਹੋਵੇਗੀ? 



ਸੂਬਾ ਸਰਹੰਦ ਵਜੀਦ ਖਾਂ ਵੱਲੋਂ, ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਤੋਂ ਪਹਿਲਾਂ ਦਿੱਤੇ ਅਕਿਹ ਤਸੀਹਿਆ ਦਾ ਖ਼ਿਆਲ ਮਨ ਵਿੱਚ ਆਊਂਦਿਆਂ ਹੀ, ਹਿਰਦੇ ਨੂੰ ਕੰਬਣੀ ਛਿੜ ਜਾਂਦੀ ਹੈ ਤੇ ਸਰਹੰਦ ਦੀਆਂ ਖੂਨੀ ਦੀਵਾਰਾ ਦਾ ਭਾਰ ਮੈਨੂੰ ਆਪਣੀ ਛਾਤੀ ਤੇ ਮਹਿਸੂਸ ਹੋਣ ਲੱਗਦਾ ਹੈ। ਪਲਾਂ ਛਿੰਨਾ ਵਿੱਚ ਹੀ ਇੱਕ ਅਗਾਧੀ ਪੀੜਾ, ਅਗੋਚਰੀ ਸੰਵੇਦਨਾ ਰਾਹੀਂ, ਮੇਰੇ ਰੋਮ-ਰੋਮ ਵਿੱਚ ਪਸਰ ਜਾਂਦੀ ਹੈ ਤੇ ਮੈਂ ਅੱਥਰੂ-ਅੱਥਰੂ ਹੋ ਉੱਠਦਾ ਹਾਂ; ਮੇਰੇ ਦੀਦਿਆਂ ਵਿੱਚ ਸਮਾਇਆ ਲੂਣਾ ਪਾਣੀ, ਹਯਾਤੀ ਦਾ ਦਰਦ ਬਣਕੇ ਆਪ ਮੁਹਾਰੇ ਵਹਿ ਤੁਰਦਾ ਹੈ। ਸਰਹੰਦ ਦੇ ਸ਼ਹੀਦੀ ਸਾਕੇ ਦੀ ਸਿੱਕ ਵਿੱਚ ਗਵਾਚਿਆ ਮੇਰਾ ਜਨੂਨ, ਮਨੁੱਖੀ ਇਤਿਹਾਸ ਦੇ ਦਰਦਨਾਕ ਸਾਕਿਆਂ ਦੀ ਫ਼ਹਿਰਿਸ਼ਤ ਵਿੱਚੋਂ, ਸਾਕਾ ਸਰਹੰਦ ਜਿਹੇ ਕਿਸੇ ਵੀ ਹੋਰ ਮੰਜ਼ਰ ਦੀਆਂ, ਸਮਾਨਾਂਤਰ ਅਵਸਥਾਵਾਂ ਦੀ ਤਲਾਸ਼ ਵੱਲ ਟੁਰ ਪੈਂਦਾ ਹੈ।ਮੇਰੀ ਤਲਾਸ਼, ਲੱਗਪੱਗ ਦੋ ਹਜ਼ਾਰ ਸਾਲ ਪਹਿਲਾਂ ਵਾਪਰੇ, ਹਜ਼ਰਤ ਈਸਾ ਦੀ ਸਲੀਬਕਸ਼ੀ ਦੇ ਮੰਜ਼ਰ ਤੇ ਜਾ ਰੁਕਦੀ ਹੈ।  ਮੈਂ ਸਰਹੰਦ ਦੀਆਂ ਉਦਾਸ ਜੂਹਾਂ ਵਿੱਚ ਖਲੋਤਾ, ਉਨ੍ਹਾਂ ਵਰਤਾਰਿਆਂ ਦਾ ਤੁਲਨਾਤਮਕ ਅਨੁਭਵ, ਘਟਨਾਵਾਂ ਦੇ ਪਰਿਪੇਖ ਵਿੱਚ, ਵਕਤ ਦੀ ਕਸੌਟੀ ਤੇ ਪਰਖਣ 'ਚ ਗਵਾਚ ਜਾਂਦਾ ਹਾਂ। ਸਮੇਂ ਦੇ ਝਰੋਖਿਆਂ ਵਿੱਚੋਂ , ਹਜ਼ਰਤ ਈਸਾ ਦੀ ਸਲੀਬਕਸ਼ੀ ਪ੍ਰਤੀ ਅਪਣਾਏ, ਹਜ਼ਰਤ ਈਸਾ ਦੇ ਪੈਰੋਕਾਰਾਂ ਦੇ ਸਰੋਕਾਰਾਂ ਤੇ ਨਜ਼ਰ ਮਾਰਦਾ ਹੋਇਆ, ਉਨ੍ਹਾਂ ਦੇ ਚੇਤਿਆਂ ਵਿੱਚ ਸਮਾਈ ਵੇਦਨਾ ਤੱਕ ਅਪੜਨ ਦੀ ਕੋਸ਼ਿਸ਼ ਕਰਦਾ ਹਾਂ।

ਇਸ ਤੁਲਨਾਤਮਕ ਅਨੁਭਵ ਵਿੱਚ, ਮੈਨੂੰ ਯੂਰਪ ਦੇ ਇੱਕ ਮਹਾਨ ਸੰਤ, ਸੰਤ ਫਰਾਂਸਿਸ ਦੀ ਜੀਵਨੀ ਪ੍ਰਭਾਵਿਤ ਕਰਦੀ ਹੈ।ਸੰਤ ਫਰਾਂਸਿਸ ਦਾ ਜਨਮ ਇਟਲੀ ਦੇ ਅਸਿੱਸੀ ਨਾਮੀ ਗਿਰਾਂ ਵਿੱਚ, ਤੇਰ੍ਹਵੀ ਸਦੀ ਮਸੀਹੀ ਵਿੱਚ ਹੋਇਆ ਦੱਸਿਆ ਜਾਂਦਾ ਹੈ। ਸਵਰਗਵਾਸੀ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ ਦੁਆਰਾ ਰਚਿੱਤ ਪੁਸਤਕ 'ਸਪਤ ਸ਼੍ਰਿੰਗ', ਜੋ ਵਿਸ਼ਵ ਦੇ ਸੱਤ ਮਹਾਨ ਪੁਰਸ਼ਾਂ ਦੇ ਜੀਵਨ ਚਰਿਤ੍ਰ ਦਾ ਵਿਖਿਆਤ ਵਰਨਣ ਕਰਦੀ ਹੈ, ਅਨੁਸਾਰ ਮਹਾਤਮਾ ਫਰਾਂਸਿਸ ਦਾ ਜੀਵਨ-ਕਾਲ ਲੱਗ-ਪੱਗ ੧੧੮੧ ਤੋਂ ਲੈ ਕੇ ੧੨੨੬ ਈਸਵੀ ਨੀਯਤ ਕੀਤਾ ਗਿਆ ਹੈ।ਇਸ ਮਹਾਤਮਾ ਨੇ ਹਜ਼ਰਤ ਈਸਾ ਦੀ ਸਲੀਬਕਸ਼ੀ ਦਾ ਦਰਦ, ਹਜ਼ਰਤ ਈਸਾ ਦੀ ਸਿਮ੍ਰਿਤੀ ਵਿੱਚ ਲੀਨ ਹੋ ਕੇ, ਇਸ ਕਦਰ ਹੰਢਾਇਆ, ਕਿ ਅੰਤ ਨੂੰ ਇਸ ਮਾਨਸਿਕ ਕਸ਼ਟ ਕਾਰਨ, ਸੰਤ ਫਰਾਂਸਿਸ ਦੇ ਹੱਥਾਂ ਅਤੇ ਪੈਰਾਂ ਵਿੱਚ ਵੀ ਉਸੇ ਤਰ੍ਹਾਂ ਦੇ ਜ਼ਖਮ ਪ੍ਰਗਟ ਹੋ ਗਏ, ਜੋ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ, ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਮੇਖਾਂ ਗੱਡ ਦੇਣ ਕਾਰਨ ਹੋ ਗਏ ਸਨ। ਯੂਰਪ ਵਿੱਚ ਪ੍ਰਚਲਤ ਕਥਾ-ਕਹਾਣੀਆਂ ਅਨੁਸਾਰ ਸੰਤ ਫਰਾਂਸਿਸ ਦੇ ਸਰੀਰ ਤੇ ਪ੍ਰਗਟ ਹੋਏ ਇਨ੍ਹਾਂ ਨਾਸੂਰਾਂ ਵਿੱਚੋਂ ਹਰ ਵੇਲੇ ਲਹੂ ਸਿੰਮਦਾ ਰਹਿੰਦਾ ਸੀ।ਸੰਤ ਫਰਾਂਸਿਸ ਦੀ ਹਜ਼ਰਤ ਈਸਾ ਪ੍ਰਤੀ ਸ਼ਰਧਾ ਤੇ ਮੁਕਮੰਲ ਸਮਰਪਣ, ਉਸ ਨੂੰ ਈਸਾਈਅਤ ਦੇ ਇਤਿਹਾਸ ਵਿੱਚ 'ਦਰਦ ਦੇ ਮੁਜੱਸਮੇ' ਵੱਜੋਂ ਸਥਾਪਤ ਕਰਦਾ ਹੈ।
ਸੰਤ ਫਰਾਂਸਿਸ ਦੀ ਜੀਵਨੀ ਦੇ ਪਰਿਪੇਖ ਵਿੱਚ, ਇਹ ਅਨੁਭਵ ਸਿੱਖ ਕੌਮ ਲਈ ਵਿਚਾਰਨ ਯੋਗ ਹੈ; ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸਹੀਦੀ ਤੋਂ ਪਹਿਲਾਂ, ਆਪਣੇ ਸਿਦਕ ਦੀ ਪ੍ਰੀਖਿਆ ਦੇਣ ਸਮੇ ਜੋ ਤਸੀਹੇ ਮਾਸੂਮ ਸਾਹਿਬਜ਼ਾਦਿਆ ਨੇ ਆਪਣੇ ਪਿੰਡੇ ਤੇ ਹੰਢਾਏ, ਕੀ ਉਸ ਕਹਿਰ ਨੂੰ ਯਾਦ ਕਰਕੇ, ਕਦੇ ਸਾਡੀ ਰੂਹ ਵੀ ਤੜਫ਼ਦੀ ਹੈ ? ਕੀ ਅਸੀਂ ਵੀ ਕਦੇ ਸਿੱਖ ਹੋਣ ਦੇ ਨਾਤੇ, ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦੀਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ? ਕੀ ਅਸੀਂ ਵੀ ਕਦੇ ਸਰਹੰਦ ਦੀਆਂ ਕੰਧਾ ਦੇ ਸਨਮੁੱਖ ਖੜੇ ਹੋ ਕੇ , ਆਪਣੇ, ਅੰਦਰਲੇ ਸਿੱਖੀ ਸਿਦਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ? ਕੀ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ-ਝਾਤ ਪਾਊਣ ਦਾ ਸਮਾ ਨਹੀਂ ਹੈ? ਗੁਰੂ ਅਤੇ ਸਿੱਖ ਦਾ ਤਾਂ ਰਿਸ਼ਤਾ ਹੀ ਕੇਵਲ ਸਿਦਕ ਦਾ ਹੈ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਮਾਸੂਮ ਜਿੰਦਾਂ ਦੀ ਪ੍ਰਵਾਹ ਨਾ ਕਰਦੇ ਹੋਏ, ਤਸੀਹੇ ਸਹਿ ਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ, ਇਸ ਲਈ ਹੀ ਉਨ੍ਹਾਂ ਦੇ ਸ਼ਹੀਦੀ ਅਸਥਾਨ ਤੇ ਦੁਨੀਆਂ ਭਰ ਦੇ ਅਕੀਦਤਮੰਦ, ਉਨ੍ਹਾਂ ਦੇ 'ਸਿੱਖੀ ਸਿਦਕ' ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ। ਪਰ ਅਸੀਂ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ਦੇ ਸਿੱਖ, ਆਪਣਾ ਸਿੱਖੀ ਸਿਦਕ ਕਿਓਂ ਹਾਰ ਰਹੇ ਹਾਂ ? ਸਾਡੀ ਸਿਦਕਂੋ ਹਾਰਿਆਂ ਦੀ, ਅੰਤ ਨੂੰ ਬਹੁੜੀ ਕੌਣ ਕਰੂ? ਕੀ ਕਦੇ ਇਕੱਲੇ ਬੈਠ ਕੇ ਸੋਚਿਆ ਹੈ ਕਿ ਅਸੀਂ ਕਿਸ ਅਧੋਗਤੀ ਵੱਲ ਨੂੰ ਜਾ ਰਹੇ ਹਾਂ? ਕੀ ਇਹ ਕੌੜਾ ਤੇ ਨੰਗਾ ਸੱਚ ਨਹੀਂ, ਕਿ ਅੱਜ ਸਿੱਖਾਂ ਦੇ ਘਰਾਂ ਵਿੱਚੋਂ 'ਊੜਾ (ਓ) ਅਤੇ ਜੂੜਾ' ਦੋਹਵੇਂ ਹੀ ਗਵਾਚ ਰਹੇ ਹਨ, ਅਸੀਂ ਸਿੱਖੀ ਸਰੂਪ ਅਤੇ ਸਿੱਖ-ਅਦਬ ਨੂੰ ਖਦੁ ਹੀ ਢਾਅ ਲਾਈਂ ਜਾ ਰਹੇ ਹਾਂ। ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾਂ ਦੀ ਮਰਿਆਦਾ ਦਾ ਅਪਮਾਨ ਵੀ ਕਰਦੇ ਹਾਂ! ਇੰਝ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿੱਚ, ਆਪਣੇ ਗੌਰਵ ਦਾ, ਅਚੇਤ ਅਤੇ ਸੁਚੇਤ ਰੂਪ ਵਿੱਚ ਨਿਰਾਦਰ ਕਰਦੇ ਰਹਿੰਦੇ ਹਾਂ ।ਸਾਡੀਆਂ ਤਾਂ ਸਰਦਾਰੀਆਂ ਹੀ ਦਸਤਾਰਾਂ ਤੇ ਕੇਸਾਂ ਨਾਲ ਹਨ, ਇਹ ਨਿਸ਼ਾਨੀਆਂ ਸਾਡੇ ਸਿਦਕ ਦੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡਰੀ ਪਹਿਚਾਣ ਸਥਾਪਤ ਕਰਦੀਆਂ ਹਨ। ਖਾਲਸਾ ਜੀ ਚੇਤ ਰੱਖੋ ! ਕਿ ਜਦੋਂ ਦਸਤਾਰਾਂ ਤੇ ਕੇਸ ਗਵਾਚਦੇ ਹਨ ਤਾਂ ਇੱਜ਼ਤਾਂ ਵੀ ਸਾਥ ਛੱਡ ਜਾਂਦੀਆਂ ਹਨ।

ਅੱਜ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਜੁੜੀਆਂ ਭੀੜਾਂ ਵਿੱਚੋਂ, ਮਾਸੂਮ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ, ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਹਨ। ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਤੋਂ ਕੇਵਲ ੩੧੦ ਸਾਲ ਬਾਦ, ਅੱਜ ਸਿੱਖ ਕਿੱਥੇ ਖੜ੍ਹੇ ਹਨ ? ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਫਤਿਹਗੜ੍ਹ ਸਾਹਿਬ ਵਿਖੇ ਹੋ ਰਹੀਆਂ ਸਿਆਸੀ ਕਾਨਫਰੰਸਾਂ ਵਿੱਚ, ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਲੀਡਰ, ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ, ਸ਼ਹੀਦੀ ਜੋੜ ਮੇਲੇ ਦਾ ਲਾਹਾ ਲੈ ਰਹੇ ਹਨ। ਇੱਕ ਦੂਸਰੇ ਖ਼ਿਲਾਫ਼ ਗਾਲੀ-ਗਲੋਚ ਕਰਦੇ ਇਹ ਲੀਡਰ, ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਤਾਂ ਕਈ ਵਾਰੀ ਨਾਮ ਤੱਕ ਵੀ ਨਹੀਂ ਲੈਂਦੇ, ਅਕੀਦਤ ਭੇਂਟ ਕਰਨਾ ਤਾਂ ਦੂਰ ਦੀ ਗੱਲ ਹੈ! ਇਹ ਤਾਂ ਉੱਕਾ ਹੀ ਭੁੱਲ ਚੁੱਕੇ ਹਨ ਕਿ ਇਸ ਧਰਤੀ ਤੇ ਗੁਰੂ ਦੇ ਲਾਲਾਂ ਨਾਲ ਕੀ ਕਹਿਰ ਵਾਪਰਿਆ ਸੀ? ਹਨੇਰ ਸਾਂਈ ਦਾ, ਅੱਜ ਉਸੇ ਧਰਤੀ ਤੇ ਸ਼ਹੀਦੀ ਦਿਹਾੜੇ ਸਮੇਂ, ਲੋਕ ਚੰਡੋਲਾਂ ਝੂਟਦੇ ਤੇ ਚਾਂਗਰਾਂ ਮਾਰਦੇ ਫਿਰਦੇ ਹਨ। ਥਾਂ ਥਾਂ ਲੰਗਰਾਂ ਵਿੱਚ ਪਕਦੇ ਲਜ਼ੀਜ਼ ਪਕਵਾਨ, ਗਰਮ-ਗਰਮ ਜਲੇਬੀਆਂ ਤੇ ਬਦਾਮਾਂ ਦੀਆਂ ਖੀਰਾਂ, ਹੂਟਰ ਮਾਰਦੀਆਂ ਵਜ਼ੀਰਾਂ ਅਤੇ ਸਮਰੱਥ ਅਧਿਕਾਰੀਆਂ ਦੀਆਂ ਕਾਰਾਂ, ਗੁਰਦਵਾਰਾ ਫਤਿਹਗੜ੍ਹ ਸਾਹਿਬ ਅਤੇ ਗੁਰਦਵਾਰਾ ਜੋਤੀ ਸਰੂਪ ਸਾਹਿਬ ਉਪਰ ਮੰਡਲਾਉਂਦਾ ਮੁੱਖ ਮੰਤਰੀ ਦਾ ਹੈਲੀਕਾਪਟਰ, ਆਖਿਰ ਇਹ ਵਰਤਾਰੇ, ਕਿਹੋ ਜਿਹੇ ਧਾਰਮਿਕ ਸਿਦਕ ਅਤੇ ਮਰਿਆਦਾ ਦਾ ਸੰਕੇਤ ਦੇ ਰਹੇ ਹਨ?

ਆਓ ਹੁਣ ਜ਼ਰਾ ਦੂਸਰੀਆਂ ਕੌਮਾਂ ਦੇ ਸ਼ਹੀਦਾ ਪ੍ਰਤੀ, ਉਨ੍ਹਾਂ ਕੌਮਾਂ ਦੇ ਅਨੁਯਾਈਆਂ ਵੱਲੋਂ ਅਪਣਾਏ ਸ਼ਰਧਾ ਦੇ ਵਰਤਾਰਿਆਂ ਤੇ ਇੱਕ ਤੁਲਨਾਵਾਚੀ ਨਜ਼ਰ ਮਾਰੀਏ। ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ, ਅੱਜ ਤੋਂ ਕੋਈ ੧੩੩੪ ਸਾਲ ਪਹਿਲਾਂ ੬੮੦ ਈਸਵੀ ੬੧ ਹਿਜ਼ਰੀ ਨੂੰ, ਇੱਕ ਡੂੰਘੀ ਸਾਜਿਸ਼ ਦੇ ਤਹਿਤ, ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ, ਦਰਿਆ ਫ਼ਰਾਤ ਦੇ ਕਿਨਾਰੇ, ਕਰਬਲਾ ਦੇ ਮੈਦਾਨ ਵਿੱਚ, ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ ਜਿੱਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ਤੇ ਹਮਲਾ ਕਰਕੇ ਉਨ੍ਹਾਂ ਨੂੰ ੭੨ ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿੱਚ ਹਜ਼ਰਤ ਇਮਾਮ ਹੁਸੈਨ ਦੇ ਪ੍ਰੀਵਾਰ ਦੇ ੧੮ ਸਦੱਸ ਵੀ ਸ਼ਾਮਿਲ ਸਨ।ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ ੫੮ ਸਾਲ ਸੀ ਜਦੋਂ ਕਿ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਉਮਰ ੧੮ ਸਾਲ ਤੇ ਅਲੀ ਅਸਗਰ ਜਿਸ ਦੀ ਉਮਰ ਉਸ ਵਕਤ ਕੇਵਲ ੬ ਮਹੀਨੇ ਦੀ ਸੀ, ਦੋ ਭਾਣਜੇ, ਔਨ ਅਤੇ ਮੁਹੰਮਦ, ਕਰਮਵਾਰ ੯ ਅਤੇ ੧੦ ਸਾਲ ਦੀ ਉਮਰ ਦੇ ਸਨ। ਇਨ੍ਹਾਂ ਦੀ ਸ਼ਹਾਦਤ ਨੂੰ ਖ਼ਿਰਾਜ਼-ਏ-ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਮਾਨਾ ਵੱਲੋਂ, ਹਰ ਸਾਲ, ਦਸ ਮੁਹੱਰਮ ਨੂੰ ਤਾਅਜ਼ੀਆ ਕੱਢਿਆ ਜਾਂਦਾ ਹੈ।ਮੁਹੱਰਮ ਇਸਲਾਮੀ ਕਲੰਡਰ ਦਾ ਪਿਹਲਾ ਮਹੀਨਾ ਹੈ। ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿੱਚ ਨਹਾਇਤ ਅਫ਼ਸੋਸਨਾਕ ਸਮਾ ਮੰਨਦੇ ਹਨ।ਏਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ, ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤੱਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ, ਸੋਗ ਵੱਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ। ਚਾਲੀ ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ।ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਕੇਵਲ ਜਿਊਂਣ ਲਈ ਲੋੜੀਂਦਾ ਹੈ, ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇ ਵਿੱਚ ਨਹੀਂ ਪਕਾਏ ਜਾਂਦੇ। ਮੁਹੱਰਮ ਦਾ ਸਮਾ, ਗ਼ਮ-ਏ-ਹੁਸੈਨ ਦੇ ਤੌਰ ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿੱਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ। ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਅਜ਼ੀਅਤ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ-ਪਿੱਟ ਕੇ, ਯਾ-ਹੁਸੈਨ ਯਾ-ਹੁਸੈਨ ਪੁਕਾਰਦੇ, ਲਹੂ-ਲੁਹਾਣ ਹੋ ਜਾਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਉਹ ਇਨ੍ਹਾਂ ਸ਼ਹਾਦਤਾਂ ਨੂੰ, ਲਹੂ ਦਾ ਨਜ਼ਰਾਨਾ ਭੇਂਟ ਕਰਦੇ ਹਨ। ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ਼ ਵਿੱਚ ਭਾਰੀ ਮਹੱਤਵ ਰਖਦਾ ਹੈ।ਸਰ ਮੁਹੰਮਦ ਇਕਬਾਲ ਲਿਖਦੇ ਹਨ,
" ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ- ਯਦੀਦ ਹੈ, ਇਸਲਾਮ ਜ਼ਿੰਦਾ ਹੋਤਾ ਹੈ ਹਰ 'ਕਰਬਲਾ' ਕੇ ਬਾਦ"

ਕਰਬਲਾ ਦੇ ਪ੍ਰਸੰਗ ਵਿੱਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ, ਆਓ ਹੁਣ ਸਰਬੰਸ ਦਾਨੀ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ। ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ ੯ ਸਾਲ ਸੀ ਅਤੇ ਬਾਬਾ ਫ਼ਤਿਹ ਸਿੰਘ ਦੀ ਉਮਰ ੭ ਸਾਲ ਸੀ, ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ, ਸੂਬਾ ਸਰਹੰਦ ਵਜੀਦ ਖਾਂ ਦੇ ਹੁਕਮ ਨਾਲ ੧੩ ਪੋਹ ਸੰਮਤ ੧੭੬੧ ਬਿਕ੍ਰਮੀ ਅਰਥਾਤ ੨੭ ਦਸੰਬਰ ੧੭੦੪ ਈਸਵੀ ਨੂੰ ਜਿਊਂਦੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ aਸਾਰੇ ਜਾਣ ਤੋਂ ਬਾਦ, ਵਾਰ-ਵਾਰ ਡਿਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ ਨਾਲੋ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ।ਇਸ ਦਿਲ-ਕੰਬਾਊ ਘਟਨਾ ਨੂੰ, ਭਾਈ ਕੇਸਰ ਸਿੰਘ ਛਿੱਬਰ ਆਪਣੀ ਕ੍ਰਿਤ, 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ' ਛਾਪ ਪਹਿਲੀ, ਪੰਨਾ ਨੰਬਰ ੧੭੯ ਬੰਦ ੫੮੧ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ;
                    " ਨਉਂ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ। 
                      ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਲਏ। 
                      ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲ ਬੇਗ ਛੁਟ ਗਏ।
                      ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ॥"
(ਭਾਵ ਬਾਬਾ ਜ਼ੋਰਾਵਰ ਸ਼ਿੰਘ ਜੀ ਦੀ ਉਮਰ ਸ਼ਹੀਦੀ ਦੇ ਸਮੇਂ ੯ ਸਾਲ ਦੀ ਸੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ੭ ਸਾਲ ੬ ਮਹੀਨੇ ਦੀ ਸੀ।ਬਾਬਾ ਜ਼ੋਰਾਵਰ ਸ਼ਿੰਘ ਜੀ ਕਟਾਰ ਦੇ ਵਾਰ ਨਾਲ ਸੀਸ ਕੱਟ ਦਿੱਤੇ ਜਾਣ ਨਾਲ ਤੁਰੰਤ ਹੀ ਜੋਤੀ ਜੋਤ ਸਮਾ ਗਏ ਐਪਰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਸੀਸ ਕੱਟ ਦਿੱਤੇ ਜਾਣ ਤੋਂ ਬਾਦ ਵੀ ਅੱਧੀ ਘੜੀ, ਭਾਵ ੧੨-੧੩ ਮਿੰਟ ਤੱਕ ਪੈਰ ਮਾਰਦੇ ਰਹੇ ਤੇ ਤੜਫਦੇ ਰਹੇ)





ਉਸੇ ਹੀ ਦਿਨ, ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਛੋਟੇ ਸਾਬਿਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ, ਤਾਂ ਮਾਤਾ ਜੀ ਵੀ ਆਪਣਾ ਪੰਜ ਭੁਤਕ ਸ਼ਰੀਰ ਤਿਆਗ ਕੇ, ਜੋਤੀ ਜਤੋ ਸਮਾ ਗਏ ਅਤੇ ਅਕਾਲ ਪੁਰਖ ਦੀ ਗੋਦ ਵਿੱਚ, ਆਪਣੇ ਪਿਆਰੇ ਪੋਤਰਿਆਂ ਨੂੰ ਜਾ ਮਿਲੁ।ਮਨੁੱਖਤਾ ਦੇ ਇਤਿਹਾਸ ਵਿੱਚ ਇਸ ਅਦੁੱਤੀ ਸ਼ਹਾਦਤ ਜਿਹਾ ਭਿਆਨਕ ਕਹਿਰਮਈ ਮੰਜ਼ਰ, ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਗੁਰੂ ਜੀ ਦੇ ਵੱਡੇ ਦੋਵ੍ਹੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦੇ ਸਮੇ ਉਮਰ ੧੮ ਸਾਲ ਦੀ ਸੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ੧੪ ਸਾਲ ਸੀ, ਇਹ ਦੋਵ੍ਹੇਂ ਸਾਹਿਬਜ਼ਾਦੇ, ੮ ਪੋਹ ਸੰਮਤ ੧੭੬੧ ਬਿਕ੍ਰਮੀ ਅਰਥਾਤ ੨੨ ਦਸੰਬਰ ੧੭੦੪ਈਸਵੀ ਨੂੰ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਮ੍ਹਣੇ, ਦੁਸ਼ਮਣਾ ਨਾਲ ਜਗੰ ਲੜਦੇ ਹੋਏ ਚਮਕੌਰ ਦੇ ਧਰਮ ਯੁੱਧ ਵਿੱਚ, ਵੱਡੀ ਵੀਰਤਾ ਨਾਲ ਜੂਝਦਿਆਂ ਸ਼ਹੀਦੀਆਂ ਪਾ ਹਏ। ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ।ਇਨ੍ਹਾਂ ਸ਼ਹਾਦਤਾਂ ਨੂੰ ਹਾਲੇ ੩੧੦ ਵਰ੍ਹੇ ਹੋਏ ਹਨ। ਕੌਮਾ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ, ਇਹ ਅਵਧੀ ਕੋਈ ਬਹੁਤ ਜ਼ਿਆਦਾ ਨਹੀਂ ਕਿ ਸਿੱਖ ਕੌਮ ਦੇ ਚੇਤਿਆਂ ਵਿੱਚੋਂ, ਛੋਟੇ ਸਾਬਿਜ਼ਾਦਿਆਂ ਵਰਗੇ ਸ਼ਹੀਦ ਮਨਫ਼ੀ ਹੋ ਜਾਣ !

ਸ਼ਹੀਦਾ ਨੂੰ ਇੱਕ ਖ਼ਸੂਸਨ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ, ਆਪਣੇ ਅਕੀਦੇ ਪ੍ਰਤੀ ਸੱਚੀ ਵਫ਼ਾਦਾਰੀ ਹੁੰਦੀ ਹੈ।ਸ਼ਹੀਦ ਕਦੇ ਮਰਦੇ ਨਹੀਂ, ਮੌਤ ਤਾਂ ਜ਼ੁਲਮ ਦੀ ਹੁੰਦੀ ਹੈ।ਸ਼ਹਾਦਤਾਂ ਦੇ ਸੱਚ ਤਾਂ ਸਦਾ ਸੱਜਰੇ, ਜਗਦੇ ਅਤੇ ਮਘਦੇ ਰਹਿੰਦੇ ਹਨ। ਸ਼ਹੀਦਾ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਜਥ ਮੱਧਮ ਨਹੀਂ ਪੈਂਦੀਆਂ, ਮਹਿਸੂਸ ਕਰਨ ਵਾਲਿਆਂ ਲਈ, ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ, ਉਨ੍ਹਾਂ ਦੇ ਜਜ਼ਬਾਤਾਂ ਅੰਦਰ, ਸਦਾ ਸਲਾਮਤ ਰਹਿੰਦੀ ਹੈ। ਕਮਜ਼ੋਰ ਤੇ ਬੁਜ਼ਦਿਲ ਮਨਾਂ ਦੇ ਅਕੀਦੇ, ਸਮੇਂ ਦੀ ਗਰਦਸ਼ ਨਾਲ ਕਮਜ਼ੋਰ ਪੈ ਜਾਂਦੇ ਹਨ; ਸਮਾ ਪਾਕੇ, ਉਨ੍ਹਾਂ ਦੇ ਮਨਾਂ ਅੰਦਰ ਆਪਣੇ ਸਿਦਕ ਪ੍ਰਤੀ ਵਫ਼ਾ ਪਾਲਣ ਦੀ ਸਿੱਕ ਅਤੇ ਸਮਰੱਥਾ ਹੀ ਮਰ ਜਾਂਦੀ ਹੈ, ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ ਤੇ ਬੋਝ ਹੀ ਹੁੰਦੇ ਹਨ। ਜਿਨ੍ਹਾਂ ਘਰਾਂ ਵਿੱਚ ਸ਼ਹੀਦਾਂ ਪ੍ਰਤੀ ਈਮਾਨ ਅਤੇ ਸਿਦਕ ਪ੍ਰਤੀ ਵਫ਼ਾ ਦੀ ਸ਼ਮ੍ਹਾਂ ਨਹੀ ਜਗਦੀ ,ਉਹ ਘਰ, ਘਰ ਨਹੀਂ ਹੁੰਦੇ, ਭੂਤਵਾੜੇ ਹੁੰਦੇ ਹਨ, ਅਜਿਹੇ ਸਰਾਪੇ ਘਰਾਂ ਵਿੱਚ ਤਾਂ ਦੀਵੇ ਵੀ ਲੋਅ ਨੂੰ ਤਰਸਦੇ ਰਹਿ ਜਾਂਦੇ ਹਨ।

ਇਹ ਸਾਲ ੨੦੦੩ ਦਾ ਜ਼ਿਕਰ ਹੈ, ਮੈਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ 'ਅੰਤਰ- ਧਰਮ ਇੱਕ ਅਨੁਭਵ' ਵਿਸ਼ੇ ਤੇ ਆਯੋਜਤ ਇੱਕ ਗਿਆਨ-ਗੋਸ਼ਟੀ ਵਿੱਚ ਵਿਚਾਰ ਪੇਸ਼ ਕਰ ਰਿਹਾ ਸੀ। ਯੂਨੀਵਰਸਿਟੀ ਆਡੀਟੋਰੀਅਮ ਦੇ ਮੰਚ ਦੇ ਚਬੂਤਰੇ ਦੇ ਸਾਮ੍ਹਣੇ ਵਾਲੀ ਦੀਵਾਰ ਤੇ, ਹਜ਼ਰਤ ਈਸਾ ਦੀ ਇੱਕ ਲਹੂ-ਲੁਹਾਣ ਆਦਮ ਕੱਦ ਪ੍ਰਤਿਮਾ ਸਲੀਬ ਤੇ ਲਟਕ ਰਹੀ ਸੀ, ਹਜ਼ਰਤ ਈਸਾ ਦੇ ਹੱਥਾਂ ਅਤੇ ਪੈਰਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾਂ ਵਿੱਚੋਂ ਖ਼ੂਨ ਸਿਮੰਦਾ ਦਿਖਾਇਆ ਹੋਇਆ ਸੀ। ਮੈ ਆਪਣੀ ਤਕਰੀਰ ਹਜ਼ਰਤ ਈਸਾ ਦੀ ਸਲੀਬਕਸ਼ੀ ਦੇ ਜ਼ਿਕਰ ਨਾਲ ਆਰੰਭ ਕੀਤੀ, ਉਸ ਤੋਂ ਬਾਦ ਆਪਣੀ ਬੋਲਣ ਵਿਧੀ ਰਾਹੀਂ, ਆਪਣੀ ਜਾਣ-ਪਛਾਣ ਦੇਣ ਸਮੇਂ, ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿੱਚੋਂ ਦੀ, ਸਰਹੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ।ਸਰੋਤੇ ਸਾਹ ਸੂਤਕੇ ਇਸ ਖ਼ੌਫ਼ਨਾਕ ਮੰਜ਼ਰ ਦਾ ਬਿਆਨ ਸੁਣ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਦੇ ਸਾਰੇ, ਸਰਹੰਦ ਦੀਆਂ ਖ਼ੂਨੀ ਦੀਵਾਰਾਂ ਦੇ ਸਨਮੁਖ ਆ ਖੜ੍ਹੇ ਹੋਏ ਸਨ । ਸਰੋਤਿਆਂ ਦੀ ਪਹਿਲੀ ਕਤਾਰ ਵਿੱਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ ਸੀ, ਇਤਫ਼ਾਕ ਨਾਲ aਸਦੇ ਦੋਵ੍ਹੇਂ ਪਾਸੇ, ਸੱਜੇ ਅਤੇ ਖੱਬੇ, ਉਸਦੇ ਦੋ ਪੁੱਤਰ ਬੈਠੇ ਹੋਏ ਸਨ, ਜੋ ਉਮਰ ਵਿੱਚ ਦਸ ਸਾਲ ਤੋਂ ਛੋਟੀ ਉਮਰ ਦੇ ਜਾਪਦੇ ਸਨ। ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹੰਦ ਦੀ ਦਾਸਤਾਨ ਦਾ ਹੌਲਨਾਕ ਵਿਸਥਾਰ ਸੁਣਦਿਆਂ, ਕਈ ਵਾਰੀ ਰੁਮਾਲ ਨਾਲ, ਅੱਖਾਂ ਵਿੱਚੋਂ ਲਗਾਤਾਰ ਵਗ ਰਹੇ ਹੰਝੂ ਪੂੰਝੇ ਸਨ। ਉਹ ਇੱਕ ਸਹਿਮੀ ਹੋਈ ਮਨੋ-ਅਵੱਸਥਾ ਵਿੱਚ, ਆਪਣੇ ਦੋਵ੍ਹਾਂ ਪੁਤੱਰਾਂ ਨੂੰ ਬਾਰ-ਬਾਰ ਆਪਣੀ ਹਿੱਕੜੀ ਨਾਲ ਲਾ ਰਹੀ ਸੀ। ਮੈਂ ਸਮਝ ਰਿਹਾ ਸੀ ਕਿ ਉਸਦੇ ਮਨ ਤੇ ਕੀ ਗੁਜ਼ਰ ਰਿਹਾ ਹੈ।ਸ਼ਾਇਦ ਉਹ ਉਸ ਵੇਲੇ ਤਸੱਵਰ ਵਿੱਚ, ਮਾਤਾ ਗੁਜਰੀ ਨੂੰ ਯਾਦ ਕਰਦੀ ਹੋਈ, ਜ਼ਬਰਦਸਤ ਮਾਨਸਿਕ ਪੀੜਾ ਵਿੱਚ, ਉਨ੍ਹਾਂ ਭਿਆਨਕ ਪਲਾਂ ਨੂੰ ਜਿਉ ਰਹੀ ਸੀ, ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ-ਜੋਤ ਸਮਾਉਣ ਤੱਕ ਹੰਢਾਏ ਸਨ। ਜਦੋਂ ਮੈਂ ਸਰਹੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਤਾਂ ਪੂਰੇ ਦੇ ਪੂਰੇ ਆਡੀਟੋਰੀਅਮ ਵਿੱਚ ਇੱਕ ਅਜੀਬ ਸਨਾਟਾ ਜਿਹਾ ਛਾਇਆ ਹੋਇਆ ਸੀ, ਲੱਗਪੱਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨ।ਮੈਂ ਖੁਦ ਵੀ ਸਿਰ ਤੋਂ ਪੈਰਾਂ ਤੱਕ ਅੱਥਰੂ-ਅੱਥਰੂ ਸਾਂ।ਕੁੱਝ ਪਲ ਦੀ ਖ਼ਾਮੋਸ਼ੀ ਤੋਂ ਬਾਦ ਮੈਂ ਸਰੋਤਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਦੇ ਮਨ ਵਿੱਚ ਕੋਈ ਦੁਬਿੱਧਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ। ਬੱਸ ਇਹ ਕਹਿਣ ਦੀਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇੱਕ-ਇੱਕ ਕਰਕੇ ਸਵਾਲ ਕਰਨ ਲੱਗੇ, ਉਨ੍ਹਾਂ ਵਿੱਚੋਂ ਕੁੱਝ ਕੁ ਸਵਾਲ ਅਜਿਹੇ ਸਨ, ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਸਵਾਲ ਸਿੱਖ ਸੰਗਤਾਂ ਨਾਲ ਸਾਂਝੇ ਕਰਨੇ ਜਰੂਰੀ ਹਨ।

ਪਹਿਲਾ ਸਵਾਲ ਇਸ ਤਰ੍ਹਾਂ ਸੀ:
ਇਹ ਦੱਸੋ ਕਿ ਗੁਰੂ ਗੋਬੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ, ਵਜੀਦ ਖਾਂ ਦੀ ਕਚਿਹਰੀ ਵਿੱਚ ਜਾਣ ਤੋਂ ਪਹਿਲਾਂ, ਕਿਸ ਦੀ ਸੰਗਤ ਵਿੱਚ ਸਨ? ਅਜੇਹੀ ਕਿਹੜੀ ਮਹਾਨ ਪ੍ਰੇਰਨਾ ਸੀ ਜਿਸਦੇ ਸਦਕਾ, ਉਨ੍ਹਾਂ ਵਜ਼ੀਰ ਖਾਂ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਦਰਕਿਨਾਰ ਕਰਦੇ ਹੋਏੇ, ਡੋਲਣ ਅਤੇ ਘਬਰਾਉਣ ਦੀ ਬਜਾਏ, ਜਿਊਣ ਦੀ ਇੱਛਾ ਦੇ ਇਖ਼ਿਤਿਆਰ ਨੂੰ ਠੁਕਰਾ ਕੇ, ਸਿੱਖੀ ਸਿਦਕ ਤੇ ਕਾਇਮ ਰਹਿੰਦੇ ਹੋਏ, ਮੌਤ ਮਨਜ਼ੂਰ ਕਰਨ ਨੂੰ ਹੀ ਤਰਜੀਹ ਦਿੱਤੀ?

ਦੂਸਰਾ ਸਵਾਲ ਇਸਤਰ੍ਹਾਂ ਸੀ:
ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਊਂਦੇ ਦੀਵਾਰਾਂ ਵਿੱਚ ਚਿਣਨਾ ਸ਼ੁਰੂ ਕੀਤਾ, ਤਾਂ ਇਸ ਦਰਦਨਾਕ ਪ੍ਰਕਿਰਿਆ ਵਿੱਚ ਲੱਗ-ਪੱਗ ਕਿੰਨਾ ਕੁ ਸਮਾ ਲੱਗਾ ਹੋਵੇਗਾ, ਜਦੋਂ ਇਹ ਸਮਾ, ਹਰ ਸਾਲ ਆਉਂਦਾ ਹੈ, ਤਾਂ ਸਮੁੱਚੀ ਸਿੱਖ ਕੌਮ, ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ? ਇਸ ਸਮੇਂ ਵਿੱਚ, ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਝ ਅਨੁਭਵ ਕਰਦੇ ਹੋ ਅਤੇ ਉਸ ਖ਼ਾਸ ਵਕਤ ਤੇ, ਸਿੱਖ ਮਨਾਂ ਦੀ ਵੇਦਨਾ ਅਤੇ ਅਮਲ ਕਿਹੋ ਜਿਹੇ ਹੁੰਦੇ ਹਨ?

ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜੇ ਠਰੰਮੇ ਤੇ ਵਿਸਥਾਰ ਨਾਲ ਦੇ ਦਿੱਤਾ ਪ੍ਰੰਤੂ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿੱਤਾ। ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਸੁਣਕੇ ਹੀ ਹਝੰ ੂ ਵਹਿ ਤੁਰੇ ਸਨ, ਮੇਰੇ ਲਈ ਇਹ ਦੱਸਣਾ ਕਿੰਨਾ ਕਠਨ ਸੀ ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ, ਵਿਆਹ ਸ਼ਾਦੀਆਂ ਵੀ ਰਚਾਉਣ ਲੱਗ ਪਏ ਹਨ।ਇੱਕ ਪਾਸੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਦਾ ਸਮਾ ਆਉਂਦਾ ਹੈ ਦੂਸਰੇ ਪਾਸੇ ਬੈਂਡ-ਵਾਜੇ ਵੱਜਦੇ ਹਨ, ਬਰਾਤਾਂ ਢੁਕਦੀਆਂ ਹਨ, ਸ਼ਹਿਨਾਈਆਂ ਦੀ ਗੂੰਜ ਵਿੱਚ ਕੁੜਮ ਮਿਲਣੀਆਂ ਕਰਦੇ ਹਨ, ਸਿੱਖ ਬਰਾਤੀ ਸ਼ਰਾਬਾਂ ਪੀ ਕੇ ਭੰਗੜੇ ਪਾਉਂਦੇ ਤੇ ਖਰਮਸਤੀਆਂ ਕਰਦੇ ਹਨ, ਸ਼ਹੀਦੀ ਜੋੜ ਮੇਲੇ ਤੇ ਜੁੜਨ ਵਾਲੀ ਭੀੜ ਵਿੱਚ, ਅੱਧੇ ਤੋਂ ਵੱਧ ਲੋਕ ਸਿਰੋਂ ਨੰਗੇ ਅਤੇ ਰੋਡੀ-ਭੋਡੀ ਸਾਧ-ਸੰਗਤ ਅਖਵਾਉਣ ਵਿੱਚ ਹੀ ਫ਼ਖ਼ਰ ਮਹਿਸੂਸ ਕਰਦੇ ਹਨ।ਅੱਜ-ਕੱਲ੍ਹ ਤਾਂ ਸ਼ਹੀਦੀ ਜੋੜ ਮੇਲੇ ਸਮੇ ਲਾਏ ਗਏ ਲੰਗਰਾਂ ਵਿੱਚ ਲੱਡੂ-ਜਲੇਬੀਆਂ ਵੀ ਪਕਾਏ ਤੇ ਵਰਤਾਏ ਜਾਂਦੇ ਹਨ।ਸ਼ਹੀਦੀ ਜੋੜ ਮੇਲੇ ਤੇ ਪੁੱਜਣ ਵਾਲੀਆਂ ਸੰਗਤਾਂ ਲਈ, ਸੜਕਾਂ ਤੇ ਜਗ੍ਹਾ-ਜਗ੍ਹਾ ਲਾਏ ਜਾਂਦੇ ਲੰਗਰਾ ਵਿੱਚ, ਲੰਗਰ ਵਰਤਾਉਣ ਵਾਲੇ ਸਿੱਖ ਨੌਜਵਾਨਾ ਵਿੱਚ ਕੋਈ ਟਾਵਾਂ-ਟੱਲਾ ਹੀ ਕੇਸਧਾਰੀ ਹੁੰਦਾ ਹੈ, ਬਾਕੀ ਸਿੱਖਾਂ ਦੀ ਅੱਧੀ ਨਾਲੋ ਵੱਧ ਨੌਂਜਵਾਨ ਪੀੜ੍ਹੀ ਹੁਣ ਕੇਸ ਕਟਵਾ ਕੇ ਰੋਡੀ-ਭੋਡੀ ਹੋ ਗਈ ਹੈ।ਸ਼ਰਾਬ ਦੇ ਠੇਕੇ ਵੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਦੇ ਇਰਦ-ਗਿਰਦ ਨੂੰ ਛੱਡ ਕੇ, ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਧਿਆਨ ਰੱਖਦੇ ਹੋਏ, ਬਾਕੀ ਸਾਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਖੁਲ੍ਹੇ ਰੱਖੇ ਜਾਂਦੇ ਹਨ।ਮੇਰੇ ਪਾਸ ਇਸ ਸਵਾਲ ਦਾ ਵੀ ਕੋਈ ਜਵਾਬ ਨਹੀਂ ਸੀ, ਕਿ ਸਿੱਖ ਕੌਮ ਦੇ ਧਾਰਮਿਕ ਅਤੇ ਸਮਾਜਿਕ ਵਰਤਾਰਿਆਂ ਨੂੰ ਸੇਧ ਦੇਣ ਵਾਲੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨਾ ਨੇ, ਹਾਲੇ ਤੱਕ, ਇਹ ਤਹਿ ਹੀ ਨਹੀਂ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਜਿਊਂਦੇ ਚਿਣਨ ਦੀ ਪ੍ਰੀਕਿਰਿਆ ਤੋਂ ਸ਼ੁਰੂ ਹੋ ਕੇ, ਪਿਆਰੇ ਸਾਹਿਬਜ਼ਾਦਿਆਂ ਦੇ ਸਵਾਸ ਤਿਆਗ ਕੇ ਜੋਤੀ-ਜੋਤ ਸਮਾ ਜਾਣ ਤੱਕ ਦੇ ਸਮੇ ਦੇ ਦਰਮਿਆਨ, ਸਮੁੱਚੀ ਸਿੱਖ ਕੌਮ ਦੇ ਸਮੂਹਿਕ ਅਮਲ ਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ?

ਅਮਰੀਕਾ ਤੋਂ ਵਾਪਿਸ ਪਰਤਦਿਆਂ ਹੀ, ਮੈਂ ਸਭ ਤੋਂ ਪਹਿਲਾਂ ਇਹ ਦਰਦ, ਸਿੱਖ ਪੰਥ ਦੇ ਚੂੜਾਮਣੀ ਜੱਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਂਝੇ ਕੀਤੇ, ਉਨ੍ਹਾਂ ਮੇਰੀ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿੱਟੇ-ਬੱਧ ਉਪਰਾਲੇ ਸ਼ੁਰੂ ਕੀਤੇ। ਬੜੀ ਖੋਜ ਤੋਂ ਬਾਦ ਸ਼ਹਾਦਤ ਦੇ ਸਮੇ ਦਾ ਜ਼ਿਕਰ ਕੇਵਲ ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ ਹੀ ਮਿਲਿਆ ਹੈ ਜੋ ਸਵੇਰੇ ਦੇ ਤਕਰੀਬਨ ੯.੪੫ ਤੋਂ ੧੧ ਵਜੇ ਤੱਕ ਦਾ ਬਣਦਾ ਹੈ, ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ ਸ਼ਹਾਦਤ ਦਾ ਸਮਾ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ;
           "ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ"
ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆਂ ਸੀ।ਦਸਵੇਂ

ਗੁਰੂ ਜੀ ਦੇ ਸਮਕਾਲੀ ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, 'ਕਥਾ ਗੁਰੂ ਜੀ ਕੇ ਸੁਤਨ ਕੀ' ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ, ਜ਼ਾਲਮਾ ਨੇ ਉਨ੍ਹਾਂ ਮਾਸੂਮਾਂ ਨੂੰ , ਚਾਬਕਾਂ ਤੇ ਕੋਰੜੇ ਵੀ ਮਾਰੇ ਸਨ,
           "ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ
            ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ
            ਤਬ ਮਲੇਰੀਏ ਕਹਯੋ; 'ਜੜਾਂ ਤੁਮ ਜਾਂਹਿ ਹੀ
           ਇਹ ਮਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ"
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)

          "ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਰ ਸੀਸ ਕਢਵਾਏ
           ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ"
(ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿਪਲ ਦੇ ਦਰੱਖਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ। ਹਵਾਲੇ ਲਈ ਦੇਖੋ:ਹੱਥ ਲਿਖਤ ਖਰੜਾ ਨੰਬਰ ੬੦੪੫, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)

ਇੱਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ, ਨਾਂ ਸਿਰਫ਼ ਹਾਅ ਦਾ ਨਾਹਰਾ ਹੀ ਮਾਰਿਆ, ਸਗੋਂ ਉਸਨੇ ਮਾਸੂਮ ਸਾਹਿਬਜ਼ਾਦਿਆਂ ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸਦੀ ਇੱਕ ਨਾਂ ਸੁਣੀ।ਸਰਹੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹੰਮਦ ਖਾਨ, ਮਾਲੇਰਕੋਟਲਾ ਵੱਲੋਂ ਨਿਭਾਈ, ਨਾਕਾਬਿਲ –ਏ- ਫ਼ਰਾਮੋਸ਼ ਤਵਾਰੀਖੀ ਭੂਮਿਕਾ ਲਈ, ਸਿੱਖ ਕੌਮ ਰਹਿੰਦੇ ਸਮਿਆਂ ਤੱਕ ਅਹਿਸਾਨਮੰਦ ਰਹੇਗੀ।
ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾ ਵਿੱਚ, ਇਨ੍ਹਾਂ ਦਰਦਨਾਕ ਪਲਾਂ ਨੂੰ, ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ, ਨਿਸ਼ਚੇ ਹੀ, ਸਿੱਖ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿਮੇਵਾਰੀ ਬਣਦੀ ਹੈ, ਪ੍ਰੰਤੂ ਫ਼ੇਰ ਵੀ, ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮਨੇਜਮੈਂਟ ਕਮੇਟੀ, ਸੰਤਾਂ ਮਹਾਂਪੁਰਖਾਂ, ਸਿੰਘ ਸਭਾਵਾਂ, ਦੇਸ-ਪ੍ਰਦੇਸ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਖਾਲਸਾ ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁੱਖੀਆਂ, ਸਮੁਹ ਸਿੱਖ ਪ੍ਰੀਵਾਰਾਂ ਅਤੇ ਸਿੱਖ-ਪੰਥ ਦਰਦਮੰਦਾ ਅੱਗੇ ਇੱਕ ਵਾਸਤਾ ਪਾਊਂਦਾ ਹਾਂ, ਮੇਰਾ ਤਰਲਾ ਹੈ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ ੨੦੦੦ ਸਾਲ ਬਾਦ ਵੀ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ, ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਗੱਡੀਆਂ ਮੇਖਾਂ ਦੇ ਜ਼ਖ਼ਮਾ 'ਚੋਂ ਸਿੰਮਦਾ ਖ਼ੂਨ ਨਜ਼ਰ ਆਊਂਦਾ ਹੈ ਅਤੇ ਉਸਦੀ ਪੀੜਾ ਦਾ ਗਹਿਰਾ ਅਹਿਸਾਸ ਵੀ ਹੁੰਦਾ ਹੈ।ਇਸਲਾਮ ਦੇ ਪੰਰੋਕਾਰਾਂ ਨੂੰ ੧੩੩੪ ਸਾਲ ਬਾਦ ਵੀ 'ਕਰਬਲਾ' ਦਾ ਕਹਿਰ ਯਾਦ ਹੈ, ਮੁਹੱਰਮ ਦੇ ਮੌਕੇ, ਹਰ ਮੁਸਲਮਾਨ, ਆਪਣੇ ਆਪ ਨੂੰ ਕਰਬਲਾ ਦੀ ਪੀੜਾ ਵਿੱਚ ਗੁੰੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇੱਕਸੁਰ ਹੋ ਜਾਂਦਾ ਹੈ। ਦਰੇਗ ਤੇ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਕੌਮ ੩੧੦ ਸਾਲਾਂ ਦੇ ਸਮੇ ਅੰਦਰ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋਏ, ਦਸਮੇਸ਼ ਗੁਰੂ ਜੀ ਦੇ ਮਾਸੂਮ ਸਾਹਿਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਨੂੰ ਕਿਓਂ ਵਿਸਰ ਗਈ ਹੈ? ਕਿਸੇ ਉਰਦੂ ਦੇ ਸ਼ਾਇਰ ਨੇ ਸ਼ਹੀਦੀ ਸਮੇਂ, ਸਾਹਿਬਜ਼ਾਦਿਆਂ ਦੀ ਮਾਸੂਮੀਅਤ ਨੂੰ ਬਿਆਨ ਕਰਦਿਆਂ ਠੀਕ ਕਿਹਾ ਹੈ ਕਿ ;

"ਜਿਨਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ, ਐਸੇ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ"
ਅੱਜ ਸਮੱਚੀ ਸਿੱਖ ਕੌਮ ਲਈ, ਆਪਣੇ ਸਵੈ ਅੰਦਰ ਝਾਤੀ ਮਾਰ ਕੇ, ਗੰਭੀਰ ਸਮੀਖਿਆ ਕਰਨ ਦਾ ਸਮਾ ਹੈ।ਕੌਮਾ ਦੇ ਇਤਿਹਾਸ ਵਿੱਚ ਅਜੇਹਾ ਸਮਾ ਕਦੇ-ਕਦੇ ਆਉਂਦਾ ਹੈ; ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਂਣ ਵਾਲੇ ਸਮੇ ਲਈ ਸਜੱਗ ਹੁੰਦੀਆਂ ਹਨ।

ਆਓ ਸਾਰੇ ਪ੍ਰਣ ਕਰੀਏ ਕਿ ੧੩ ਪੋਹ ਅਰਥਾਤ ੨੭ ਦਸੰਬਰ ਨੂੰ ਸਵੇਰ ਦੇ ਠੀਕ ੧੦ ਵਜੇ ਤੋਂ ੧੧ ਬਜੇ ਤੱਕ, ਇੱਕ ਘੰਟਾ, ਹਰ ਸਿੱਖ, ਭਾਵੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ ਤੇ ਕਿਸੇ ਵੀ ਵਰਤਾਰੇ ਵਿੱਚ ਮਸਰੂਫ਼ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਜੁੜ ਕੇ, ਸਤਿਨਾਮ ਵਾਹਿਗੁਰੂ ਦਾ ਜਾਪ ਕਰੇ।ਜ਼ਰਾ ਸੋਚੋ! ਜਦੋ ਸਾਡੇ ਕਿਸੇ ਬੱਚੇ ਦੇ ਜ਼ਰਾ ਜਿੰਨੀ ਸੱਟ ਲੱਗ ਜਾਂਦੀ ਹੈ ਤਾ ਸਾਡੇ ਮੂੰਹੋਂ ਆਪ ਮੁਹਾਰੇ ਹੀ ਨਿਕਲ਼ ਜਾਂਦਾ ਹੈ, ' ਹੇ ਵਾਹਿਗੁਰੂ'
ਰਹਿਮ ਕਰੋ, ਕ੍ਰਿਪਾ ਕਰੋ। ਕੀ ਅਸੀਂ ਹਰ ਸਾਲ ਇਹ ਥੋੜਾ ਜਿਹਾ ਸਮਾਂ ਕੱਢ ਕੇ, ਕਿਸੇ ਨਿਵੇਕਲੇ ਅਸਥਾਨ ਤੇ ਬੈਠ ਕੇ, ਆਂਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਰਪਤ ਹੋ ਕੇ, ਸਤਿਨਾਮ ਵਾਹਿਗੁਰੂ' ਨਹੀਂ ਜਪ ਸਕਦੇ, ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿਦਕ ਦੀ ਰੱਖਿਆ ਲਈ ਆਪਣੇ ਜੀਵਨ ਬਲੀਦਾਨ ਕਰ ਦਿੱਤੇ, ਖਾਸ ਕਰਕੇ, ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਤਾਂ ਇਸ ਨਿਸਚਿਤ ਸਮੇ ਤੇ, ਸ਼ਹੀਦੀ ਜੋੜ ਮੇਲੇ ਸਮੇ, ਹਰ ਵਿਅਕਤੀ ਆਪਣੀ-ਆਪਣੀ ਜਗ੍ਹਾ ਬੈਠਕੇ, ਇਸ ਇੱਕ ਘੰਟੇ ਲਈ ਬੰਦਗੀ ਵਿੱਚ ਜੁੜ ਜਾਵੇ , ਇਸ ਇੱਕ ਘੰਟੇ ਲਈ ਤਾਂ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ 'ਮਾਸੂਮ ਸਾਹਿਬਜ਼ਾਦਿਆਂ' ਦੀ ਯਾਦ ਵਿੱਚ ਜੁੜ ਕੇ ਖ਼ਾਮੋਸ਼ ਹੋ ਗਿਆ ਹੈ।ਜ਼ਰਾ ਸੋਚੋ ! ਕਿੰਨਾ ਮਾਣ ਸੀ ਦਸਮ ਪਾਤਸ਼ਾਹਿ ਹਜ਼ੂਰ ਨੂੰ ਆਪਣੇ ਸਿੱਖਾਂ ਅਤੇ ਗੁਰੂ ਖਾਲਸੇ ਤੇ, ਜਦੋ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਦ, ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੇ 'ਜ਼ਫ਼ਰਨਾਮੇ' ਵਿੱਚ ਬੜੇ ਫ਼ਖ਼ਰ ਨਾਲ ਫ਼ੁਰਮਾਇਆ ਸੀ;
             ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।
             ਕਿ ਬਾਕੀ ਬਮਾਂਦਸਤ ਪੇਚੀਦਹ ਮਾਰ।
(ਗੁਰੂ ਦਸਮ ਪਾਤਸ਼ਾਹ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਵਾਲਾ ਦੇ ਕੇ ਔਰੰਗਜ਼ੇਬ ਨੂੰ
ਆਖਦੇ ਹਨ, ਕਿ ਤੂੰ ਇਹ ਨਾ ਸਮਝ ਬੈਠੀ ਕਿ ਮੇਰੇ ਚਾਰੇ ਪੁੱਤਰ ਚਲੇ ਗਏ। ਅਜੇ ਕੁੰਡਲੀਦਾਰ ਨਾਗ ਭਾਵ ਖਾਲਸਾ ਤਾਂ ਮੌਜੂਦ ਹੈ)
             ਚਿ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ।
             ਕਿ ਅਤਿਸ਼ ਦਮਾਂ ਰਾ ਫ਼ਰੋਜ਼ਾਂ ਕੁਨੀ।
(ਹੇ ਔਰੰਗਜ਼ੇਬ ! ਚਾਰ ਚੰਗਿਆੜੇ ਬੁਝਾ ਕੇ ਇਹ ਨਾ ਸਮਝ ਬੈਠੀਂ ਕਿ ਤੇਰੇ ਤੌਖ਼ਲੇ ਖ਼ਤਮ ਹੋ ਗਏ। ਅੱਖਾਂ ਤੋਂ ਪਰਦਾ ਲਾਹ ਕੇ ਵੇਖ ਇਨ੍ਹਾਂ ਚੰਗਿਆੜਿਆਂ ਦੀ ਅੱਗ ਤਾਂ ਜ਼ਬਰਦਸਤ ਪ੍ਰਚੰਡ ਹੋ ਗਈ ਹੈ)



ਬੀਰ ਦਵਿੰਦਰ ਸਿੰਘ 
ਸਾਬਕਾ ਡਿਪਟੀ ਸਪੀਕਰ, ਪੰਜਾਬ 
ਸੰਪਰਕ : ੯੮੧੪੦੩੩੩੬੨

Monday, 17 November 2014

Why Guru Nanak Sahib ji can't be enacted?

Why Guru Nanak Sahib can't be enacted 


(Disclaimer: This Is Not a Review movies “Char Sahibzaade” or "Nanak Shah Fakir")

Char Sahibzade has spurred discussions and demand for animation of Guru Sahibs on the social media. A huge majority seems to be in favor of animation of Guru Sahibs complete with voice over and starting right from Guru Nanak Dev Sahib ji.

Let's look at some dates from Sikh history:

Gurta Gaddi of Guru Angad Dev Ji:  07-Sep-1539
Joti Jot of Guru Nanak Dev Ji:           22-Sep-1539

Gurta Gaddi of Guru Amar Das Ji:    29-Mar-1552
Joti Jot of Guru Angad Dev Ji:           25-Mar-1552

Gurta Gaddi of Guru Ram Das Ji:      29-Aug-1574
Joti Jot of Guru Amar Das Ji:             01-Sep-1574

Guru Nanak Dev ji were present in physical form for 15 days with Guru Angad Dev ji enthroned as Guru Sahib with nirankari jot. Did sangat worship both physical forms during those years as Guru or only Guru Angad Dev ji? It's a known fact that Guru Nanak Dev ji ensured that physical form of Guru Angad Dev ji only was Guru by directing Guru Sahib to make seat at Khadoor Sahib while keeping HIS abode in Kartarpur Sahib.

Similarly Guru Angad Dev ji (4 days), Guru Amar Das ji (2 days), Guru Ram Das ji (4 days), Guru Hargobind Sahib ji (3 days) had physical form present days after passing of Nanak Nirankari Jot to next Guru Sahib. Each Guru Sahib gave hukam to Sikhs to bow to the new form in which jot of Guru Nanak Sahib had made abode. (joiq Ehw jugiq swie sih kwieAw Pyir pltIAY ])

The fact is never did Sikh sangat doubted any Guru Sahib as different from Guru Nanak Sahib ji. (scu ij guir PurmwieAw ikau eydU bolhu htIAY ])

Guru Gobind Singh ji anointed Guru Granth Sahib ji as eternal Guru and gave us hukam to believe in gurta of Guru Granth Sahib only. For a Sikh only Guru Granth Sahib ji is Guru: ਜਾਗਦੀ ਜੋਤਿ of all preceding ten Guru sahibs.  jo isK gur drSn kI cwh, drSn kry grMQ jI Awih.


Isn’t wishing darshan of physical form of ten guru sahibs disobeying hukam of Guru Gobind Singh sahib ji? or possibly we still haven’t been able to accept presence of Guru Granth Sahib, the shabad Guru, and need a physical form?

Many have shared experiencing a shiver down the spine, goose bumps or hair raising electrifying feeling on doing darshan of Guru Gobind Singh sahib ji in the movie "Char Sahibzade" or recently with "Nanak Shah Fakir". Personally knowing gursikhi piyar and gurmukh jeewan of some friends I know those experiences came from their within. It is their longing within for darshan of Guru Sahib, the excruciating pain of bairaag, the yearning of soul bride to become one with beloved master!!

While this piyar, bairaag and yearning is laudable but at the same time it’s a misplaced love which crossed a thin line into disobeying Guru Sahib’s hukam. Guru Gobind Singh ji’s Hukam was to do darshan of Guru Granth Sahib ji but we unknowingly disrespected Jugo Jug Atal satguru ji by yearning for physical saroop of Guru Nanak Dev Ji in form of das patshahian.

Even while manifesting in 10 human forms, Guru Nanak Dev ji’s updesh for Sikhs was to do darshan of Guru Sahib with eyes of sacred knowledge (gian de netar)

"ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ"
(O Nanak, those eyes are different, which behold my Husband Lord.)
Guru is not bound to a human form and human eyes can't behold the Guru.
Guru is beyond our means. Guru can't be attained. Guru himself reveals to us.  

Today in 80% of Sikh shops paintings of Guru Nanak Sahib or other Guru Sahibans are installed. Majority of them idolize those paintings and start the day with worship, matha tek and lighting dhoop before those pictures. Sad enough, in many shops those supposedly paintings of Guru Sahibs share space with Vishawkarma and or Lakshmi Devi with equal reverence. Recently Akal Takht had to issue a hukamnama directing Sikhs not to print photographs of politicians and other people alongside pictures of Guru Sahibs. Which is a clear indicator of how paintings have acquired a holy status in a society, for whom idol worship was forbidden.


That reverence of paintings today has such an overwhelming impact that a depiction in a nearly human form of one such painting in a motion picture made us feel the presence of Guru Gobind Singh ji to such an extent that the “ਗੁਰੂ ਮਾਨੀਓ ਗ੍ਰੰਥ’ hukam of same Guru is lost on the way. 

We need to think! Think in light of Gurbani!!! Think: if it's appropriate to portray Guru Nanak Sahib and HIS ten manifestations in animation or any other form? 

Friday, 19 September 2014

ਗੁਰ ਪਰਸਾਦਿ ਭਰਮ ਕਾ ਨਾਸੁ ॥

ਗੁਰ ਪਰਸਾਦਿ ਭਰਮ ਕਾ ਨਾਸੁ ॥

ਅੱਜ ਬੰਗਲਾ ਸਾਹਿਬ ਤੋਂ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸ਼ਰਾਧ ਤੇ ਵਿਚਾਰ ਕੀਤੀ ਕਿ ਕਿਵੇਂ ਅੱਜ ਕਹਿੰਦੇ ਕਹਾਉਂਦੇ ਸਿੱਖ ਵੀ ਸ਼ਰਾਧ ਦਾ ਭਰਮ ਕਰ ਜਾਂਦੇ ਨੇ। ਭਾਂਵੇ ਬਹੁਤੇ ਬਾਹਰੀ ਤੌਰ ਤੇ ਸ਼ਰਾਧ ਦੇ ਨਾਲ ਜੁੜੇ ਕਿਰਿਆ ਕਰਮ ਨਾ ਭੀ ਕਰਦੇ ਹੋਣ ਪਰ ਅਪਰਤਖ  ਰੂਪ ਵਿਚ ਇਸਦਾ ਭਰਮ ਜਰੂਰ ਕਰਦੇ ਹਨ।  ਸ਼ਰਾਧਾਂ ਵਾਲੇ ਦਿਨਾਂ ਵਿਚ ਕੋਈ ਵਿਰਲਾ ਹੀ ਸਿੱਖ ਵਿਆਹ, ਗ੍ਰਿਹ ਪ੍ਰਵੇਸ਼ ਜਾਂ ਕੋਈ ਹੋਰ ਖੁਸ਼ੀ ਦੇ ਕਾਰਜ ਕਰਦਾ ਦਿਖ ਆਵੇਗਾ। ਇਕ ਅਗਿਆਤ ਡਰ ਮਨ ਦੇ ਕਿਸੇ ਕੋਨੇ ਵਿਚ ਜਰੂਰ ਹੈ।  ਜਰੂਰੀ ਨਹੀਂ ਸਿਧੇ ਤੌਰ ਤੇ ਸ਼ਰਾਧ ਦਾ ਹੀ ਡਰ ਹੋਵੇ, ਸਮਾਜਿਕ ਰਹੁ ਰੀਤਾਂ ਤੋਂ ਉਲਟ ਚਲਣ ਦਾ ਹੀਆ ਨਾ ਰਖ ਪਾਉਣਾ ਭੀ ਲੁਕਿਆ ਡਰ ਹੀ ਹੈ।  

ਸ਼ਰਾਧਾਂ ਬਾਰੇ ਆਪਣੇ ਵਿਚਾਰ ਸੰਕੋਚਦੇ ਹੋਏ ਭਾਈ ਸਾਹਿਬ ਕਹਿ ਗਏ ਗੁਰੂ ਕੇ ਸਿੱਖੋ ਇਹਨਾਂ ਦਿਨਾਂ ਵਿਚ ਆਪਣੇ ਧੀਆਂ ਪੁੱਤਾਂ ਦੇ ਵਿਆਹ ਰਖੋ! ਘਰ ਦੀ ਚਠ ਕਰੋ! ਸਾਰੇ ਖੁਸ਼ੀ ਦੇ ਕਾਰਜ ਗੁਰੂ ਦਾ ਓਟ ਆਸਰਾ ਲੈਕੇ ਕਰੋ ! ਦੱਸੋ ਦੁਨੀਆ ਨੂੰ ਕਿ "ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥"

ਜਿਵੇਂ ਹੀ ਮੈਂ ਭਾਈ ਸਾਹਿਬ ਦੀ ਇਹ ਗਲ ਸੁਣੀ ਇਕਦਮ ਆਪਣੇ ਸੱਚਖੰਡ ਵਾਸੀ ਪਿਤਾਜੀ "ਭਾਈ ਤਾਰਾ ਸਿੰਘ ਜੀ" ਦੀ ਯਾਦ ਆ ਗਈ। ਮੇਰੇ ਪਿਤਾਜੀ ਐਸੇ ਸਨ ਕੇ ਇਕ ਵਾਰ ਗੁਰੂ ਦੇ ਸਿੱਖ ਬਣੇ ਮੁੜ ਜਿੰਦਗੀ ਭਰ ਗੁਰਮਤ ਤੇ ਹੀ ਪਹਿਰਾ ਦਿੱਤਾ, ਕਿਸੇ ਹੋਰ ਵਲ ਝਾਕੇ ਵੀ ਨਹੀ। ਬਸ ਜਿੰਦਗੀ ਸਿੱਖੀ ਅਸੂਲਾਂ ਨੂੰ ਕਮਾਉਣ ਵਿਚ ਹੀ ਲਗਾ ਦਿੱਤੀ।  ਐਸੇ ਸਚਿਆਰ ਸਿੱਖ ਮੈਂ ਆਪਣੀ ਹੁਣ ਤਕ ਦੀ ਹਿਆਤੀ ਵਿਚ ਵਿਰਲੇ ਹੀ ਦੇਖੇ ਨੇ।  



ਗਲ ਕਰ ਰਹੇ ਸੀ ਸ਼ਰਾਧਾਂ ਦੀ ਤੇ ਇਹ ਵਾਕਿਆ ਹੈ ਜਦੋਂ ਮੇਰੇ ਵੱਡੇ ਭੈਣ ਜੀ ਦੇ ਅਨੰਦ ਕਾਰਜ ਨੀਅਤ ਹੋਏ। ਓਹਨਾਂ ਦਿਨਾਂ ਵਿਚ ਅਸੀਂ ਪਟਿਆਲੇ ਰਹਿੰਦੇ ਸੀ ਅਤੇ ਸ਼ਹਿਰ ਵਿਚ ਇਕੋ ਇਕ ਅਮਰ ਆਸ਼ਰਮ ਹੀ ਵਿਆਹ ਕਾਰਜਾਂ ਲਈ ਸਭ ਤੋਂ ਢੁਕਵਾਂ ਸਥਾਨ ਹੋਂਦਾ ਸੀ।  ਮੈਰਿਜ ਪੈਲਸਾਂ ਦਾ ਓਦੋਂ ਪ੍ਰਚਲਨ ਨਹੀਂ ਸੀ ਹੋਇਆ। ਪਿਤਾਜੀ ਅਤੇ ਪਰਿਵਾਰ ਦੇ ਹੋਰ ਸਿਆਣੇ ਅਮਰ ਆਸ਼ਰਮ ਬੁਕਿੰਗ ਕਰਵਾਉਣ ਲਈ ਪਹੁੰਚੇ।


 ਅਗੋਂ ਮੈਨੇਜਰ ਨੇ ਜਦ ਪੁਛਿਆ ਤੁਹਾਡੀ ਪਸੰਦ ਕਿਸੇ ਖਾਸ ਦਿਨ ਲਈ ਹੋਵੇ ਤਾਂ ਦੱਸੋ ਓਹੋ ਦੇਖ ਲੈਂਦੇ ਹਾਂ।  ਪਿਤਾਜੀ ਨੇ ਕਿਹਾ ਭਾਈ ਸਾਨੂੰ ਤਾਂ ਆਹ ਦੋ ਮਹੀਨਿਆਂ ਵਿਚ ਦਾ ਕੋਈ ਸ਼ਨੀਵਾਰ ਜਾਂ ਐਤਵਾਰ ਹੀ ਢੁਕੇਗਾ।  ਮੈਨੇਜਰ ਨੇ ਬਗੈਰ ਡਾਇਰੀ ਖੋਲੇ ਹੀ ਮਨ੍ਹਾ ਕਰ ਦਿੱਤਾ "ਸਰਦਾਰ ਸਾਹਿਬ ਫੇਰ ਤਾਂ ਤੁਸੀਂ ਕਿਥੇ ਹੋਰ ਇੰਤਜਾਮ ਕਰ ਲਵੋ ਸਾਡੇ ਕੋਲ ਤਾਂ ਜਨਵਰੀ ਤੋਂ ਪਹਿਲਾਂ ਕੋਈ ਸ਼ਨੀਵਾਰ ਜਾਂ ਐਤਵਾਰ ਵੇਹਲਾ ਹੈ ਨਹੀ।"

ਸਾਰੇ ਬੜੇ ਪਰੇਸ਼ਾਨ ਹੋ ਗਏ।  ਓਸ ਸੱਜਣ ਦੀ ਮਿੰਨਤ ਪਾਈ ਕੀ ਭਾਈ ਧਿਆਨ ਨਾਲ ਦੇਖ ਕੋਈ ਨਾ ਕੋਈ ਦਿਨ ਮਿਲ ਹੀ ਜਾਏਗਾ।  ਜਨਾਬ ਹੋਰੀਂ ਕਹਿੰਦੇ ਸਰਦਾਰਜੀ ਮੁਆਫ ਕਰਨਾ ਮੈਨੂੰ ਸਾਰੀ ਬੁਕਿੰਗ ਜੁਬਾਨੀ ਯਾਦ ਹੈ। ਜਨਵਰੀ ਤਕ ਕੋਈ ਛੁੱਟੀ ਵਾਲਾ ਦਿਨ ਨਹੀ ਹੈ।  ਬਾਰ ਬਾਰ ਕਹਿਣ ਤੇ ਉਸਨੇ ਡਾਇਰੀ ਦੇ ਪੰਨੇ ਪਲਟਕੇ ਦਿਖਾਉਣੇ ਸ਼ੁਰੂ ਕੀਤੇ, ਸਤੰਬਰ ਦਾ ਮਹੀਨਾ ਦਿਖਾਕੇ ਓਹਨੇ ਅਗਲੇ ਦਸ ਕੁ ਪੰਨੇ ਇੱਕਠੇ ਹੀ ਪਲਟ ਦਿੱਤੇ।  ਉਸ ਤੋਂ ਅਗਲੇ ਪੰਨੇ ਭੀ ਸਾਰੇ ਬੁਕ। ਪਰ ਪਿਤਾਜੀ ਨੇ ਦੇਖ ਲਿਆ ਸੀ ਕਿ ਜਿਹੜੇ ਦਸ ਕੁ ਪੰਨੇ ਮੈਨੇਜਰ ਨੇ ਇੱਕਠੇ ਪਰਤੇ ਸੀ ਓਹ ਸਾਰੇ ਖਾਲੀ ਸੀ।  ਜਦ ਉਸਨੂੰ ਓਹਨਾਂ ਖਾਲੀ ਪੰਨਿਆਂ ਦੇ ਭੇਤ ਬਾਰੇ ਪੁਛਿਆ ਤਾਂ ਕਹਿੰਦਾ ਓਹ ਤੁਹਾਡੇ ਕੰਮ ਦੇ ਨਹੀ।  ਸ਼ਰਾਧ ਦੇ ਦਿਨ ਨੇ ਇਸ ਕਰਕੇ ਕੋਈ ਵਿਆਹ ਸ਼ਾਦੀ ਲਈ ਬੁਕ ਨਹੀਂ ਕਰਾਉਂਦਾ।

ਸ੍ਸ੍ਚਖੰਡ ਵਾਸੀ ਭਾਈ ਤਾਰਾ ਸਿੰਘ ਜੀ 
ਪਿਤਾਜੀ ਝੱਟ ਹੱਸਕੇ ਬੋਲੇ ਹੋਰਾਂ ਵਾਸਤੇ ਕੰਮ ਦੇ ਨਹੀਂ ਹੋਣੇ, ਸਾਡਾ ਤਾਂ ਗੁਰੂ ਨੇ ਕੰਮ ਹੀ ਬੜਾ ਵਧੀਆ ਸਾਰ ਦਿਤਾ। ਪਹਿਲਾ ਸ਼ਨੀਵਾਰ ਹੀ ਸਾਡਾ ਬੁਕ ਕਰ ਦਿਓ। ਭੈਣਜੀ ਦਾ ਸੁਹਰਾ ਪਰਿਵਾਰ ਵੀ ਅੰਮ੍ਰਿਤਧਾਰੀ ਤੇ ਗੁਰਮਤ ਦੀ ਨਿਰਾਲੀ ਚਾਲ ਨੂੰ ਪ੍ਰਣਾਇਆ ਹੋਇਆ ਸੀ ਓਹਨਾਂ ਨੂੰ ਭੀ ਕਿਹੜਾ ਕੋਈ ਇਤਰਾਜ ਹੋਣਾ ਸੀ। ਸੋ ਇੰਝ ਪਹਿਲੇ ਹੀ ਸ਼ਰਾਧ ਵਾਲੇ ਦਿਨ ਸਾਡੇ ਭੈਣਜੀ ਦੇ ਅਨੰਦ ਕਾਰਜ ਬੜੀ ਚੜਦੀਕਲਾ ਵਿਚ ਗੁਰੂ ਕਿਰਪਾ ਨਾਲੇ ਹੋਏ। ਕੁਝ ਦੁਨੀਆਦਾਰੀ ਦੀ ਖਲਜਗਣ ਵਿਚ ਫਸਿਆਂ ਨੇ ਜਰੂਰ ਦੱਬੀ ਜਬਾਨ ਵਿਚ ਗਲਾਂ ਕੀਤੀਆਂ ਹੋਣੀਆਂ ਨੇ ਪਰ ਜਿਹਨਾਂ ਨੂੰ ਗੁਰਬਾਣੀ ਉਪਦੇਸ਼ "ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥" ਦ੍ਰਿੜ ਹੋਇਆ ਹੋਵੇ ਓਹ ਤਾਂ "ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥" ਦੇ ਆਸ਼ੇ ਗਾਉਂਦੇ ਨੇ  "ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥"

ਪਿਤਾਜੀ ਨੂੰ ਸੱਚਖੰਡ ਪਿਆਣਾ ਕੀਤਿਆਂ 25 ਸਤੰਬਰ ਨੂੰ 10 ਸਾਲ ਹੋ ਜਾਣਗੇ। ਪਰ ਓਹਨਾਂ ਦੇ ਨੇਕ ਗੁਣ ਅਤੇ ਗੁਰਮਤ ਦੀ ਕਮਾਈ ਸਾਡਾ ਸਦਾ ਹੀ ਮਾਰਗ ਦਰਸ਼ਨ ਕਰਦੇ ਹਨ ਜਿਸ ਕਰਕੇ ਪਿਤਾਜੀ ਸਦੀਵ ਸਾਡੇ ਵਿਚ ਹੀ ਵਿਚਰਦੇ ਰਹਿਣਗੇ
"ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥"


Saturday, 13 September 2014

Revealed! the magic of 153 days!!

Revealed! the magic of 153 days!!

ਜੂਨ 1984 ਵਿਚ ਭਾਰਤੀ ਫੌਜ ਦੁਆਰਾ ਢਹਿ ਢੇਰੀ ਅਕਾਲ ਤਖ਼ਤ ਸਾਹਿਬ
(Akal Takht Sahib demolished by Indian Army in June 1983) 
I was a B.Sc. student in Patiala when Indira Gandhi was delivered justice on 31st October, 1984 for causing desecration of Darbar Sahib and destruction of Akal Takht Sahib in June 1984. Though Bhai Beant Singh, Satwant Singh and Kehar Singh delivered the punishment but her fate was sealed under divine order as revealed in Gurbani "ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥". I vividly remember speech of Principal Satbir Singh ji at Kirtan Darbar in Sher-e-Punjab Market, Patiala sometime after November 1984 "ਇਹ ਨਾ ਕਹੋ ਉਸਨੂੰ ਬੇਅੰਤ ਤੇ ਸਤਵੰਤ ਸਿੰਘ ਨੇ ਮਾਰਿਆ। ਉਸਨੂੰ ਤਾਂ ਬੇਅੰਤ ਨੇ ਮਾਰਿਆ!! " By second ਬੇਅੰਤ Principal Sahib was referring to the supreme power whom we call Waheguru. 

Sometime after that, could be days or weeks or even months but certainly after 31-10-1984, for the first time Sikhs were treated with posters like the one below:


No wonders I, like every other Sikh then, believed in the facts. Was it because it justified Beant Singh and Satwant Singh's act? Was it because Sikhs were very passing through one of the darkest chapter of their five centuries of existence? Was it because it once again proved we always deliver justice to a tyrant, particularly if he/she dared to descarate Darbar Sahib?

Whatever the reason, the chart soothed our aching hearts. Good that someone so painstakingly compiled a spirituous chronology which made us forget the excruciating wounds of June and November 1984. The ensuing decade was writing another chapter of Sikh history in blood. There was no time or reason to revisit history books because nobody doubted the chart. We were living witness of one "153 days justice" unfolding which, for us, authenticated all the earlier events too!

The advent of social media gave another lease of life to such compilations as they are juicy material to get lots of likes and shares. "Likes and Shares" being mark of a social media master. About two years ago the "magical 153 days" chart surfaced again and rekindled memories of 1990s again. Only this time it also raised curiosity to read the history associated with events prior to Indira. But even before I could open a history book or google, dates associated with some of the events seemed defying historical propriety. After flipping only few pages of Sikh History revealed the magic behind those 153 days!!

Only 153 days associated with Indira Gandhi's death are correct. All other dates are concocted to get figure of 153 days!! The motive can only be ascertained if identity of compiler was known: it could be anything from over enthusiasm to gross mischief. I'll not delve into that and leave it you to conclude:
  1. Ahmed Shah Abdali: In his bid to get that magical figure of 153 days the compiler advanced death of Ahmed Shah Abdali by more than 10 years. He died in October, 1772 instead of July, 1762 as mentioned in the chart above.  Moreover Ahmed Shah Abdali ordered attack on Darbar Sahib in 1757 too when the holy sarovar was filled with garbage, carcasses and blood of slaughtered cows. The legendary fight and martyrdom of Baba Deep Singh ji to liberate Darbar
    ਸ਼ਹੀਦ ਬਾਬਾ ਦੀਪ ਸਿੰਘ ਜੀ (Shaheed Baba Deep Singh ji)
    Sahib was in retaliation to Abdali's attack of 1757. Abdali had deputed his son Timur Shah and veteran general Jahan Khan to invade Darbar Sahib.
    The matter of fact is that Ahmed Shah Abdali's death in October, 1772 is 15 years after his first sacrilegious attacks on Darbar Sahib.
    During the attack of 1762 Abdali demolished Darbar Sahib with canons and it's believed that during the course of demolition an airborne brick hit Abdali and wounded his nose. The wound never got cured and remained sour till Abdali's death in October, 1772.
  2. Jahan Khan: It seems that to include invasion of 1757 a case in the "magical 153 days"  the compiler very conveniently made Abdali's general Jahan Khan the culprit. Strangely enough he also invented date of Jahan Khan's death at hands of Singhs too!!

       
    ਵੱਡਾ ਘੱਲੂਘਾਰਾ  (Second Sikh Holocaust)
    - The desecration of Darbar Sahib happened in May, 1757 but the compiler chose Jan, 1757

        - Jahan Khan is shown as killed on 19-Jun-1757 whereas it's documented that he was part of Ahmed Shah Abdali's army which attacked Dal Khalsa at Kup Rahira in Feb, 1762. The massacre of 30,000 Sikhs in one day at Kup Rahira is better known as Vadda-Ghallughara.


  3.  Jahia Khan: Yahiya Khan (the correct way to spell) occupied Lahore governorship for a brief period after his father Zakriya Khan died in July, 1745. Zakriya Khan's end is better known for dying a painful death after being hit on head for 22 days with shoes of Bhai Taru Singh ji to relieve his urinal blockage.
    Yahiya Khan was incited by Lakhpat Rai to decimate Sikhs to avenge death of Jaspat Rai at hands of Sikhs at Rori Sahib. Yahiya Khan was a weak ruler who meekly gave in to Lakhpat Rai's manoeuvrings and allowed him to wreck havoc on  Sikhs, Sikh shrines and Guru Granth Sahib. The real culprit of desecration of Darbar Sahib in 1746 was Lakhpat Rai who died sometime in September or October of 1748 after Diwan Kaura Mal handed him over Khalsa ji.

    Yahiya Khan was dethroned and imprisoned by his brother Shah Nawaj Khan in 1747. Sometime later or during early 1748 when Abdali attacked Lahore, Yahiya Khan escaped from his brother's imprisonment. No whereabouts are available about Yahiya Khan after he fled Lahore. Some say he became a fakir and died anonymous.
    It's obvious that compiler concocted and attributed two dates to Yahiya Khan which are "magical 153" days apart!!                                                                                                   
  4. Massa Rangar: The compiler is most mischievous or reckless in this case! The date when Massa Rangar was killed is depicted as date of attack on Darbar Sahib. The day Bhai Sukha Singh and Mehtab Singh killed Massa Rangar is arrived by simply adding "magical 153 days" !  Too much for a titillating research!!

    When Bhai Sukha Singh and Mehtab Singh arrived in Amritsar to punish Massa Rangar it was hot and humid day during month of Bhadron (ਭਾਦੋਂ). Bhai Ratan Singh Bhangu describes the situation at that moment:
    ਸਿੰਘ ਕਹੈ ਹਮ ਜਿਮ ਪੁਜੈਂ ਕੁਈ ਸਤਿਗੁਰ ਬਾਤ ਬਨਾਉ।                                            
    ਜਾਇ ਮਸੈ ਕੋ ਸਿਰ ਕਟੈੰ ਨਹਿਂ ਰਸਤੇ ਹੋਇ ਅਟਕਾਉ।।
    (Singhs thought the way we have reached here, Satguru will help further to behead Massa without any obstacles on the way)
    ਸੋਊ ਸਤਿਗੁਰ ਬਿਧੀ ਬਨਾਈ।  ਸਿਖਰ ਦੁਪਹਿਰੀ ਮੈਂ ਬਣਿ ਆਈ।
    ਵਗੀ ਪਵਨ ਬਹੁ ਘਟਾ ਉਡਾਨਾ।  ਇਮ ਕਰ ਲੀਨੋ ਮੁੱਖ ਛਿਪਾਨਾ।।
    (In middle of hot afternoon Satguru caused a fierce dust storm in which everyone ran helter skelter to take a cover) 
    ਸਿਖਰ ਦੁਪਹਿਰੀ ਭਾਦਵੇ ਸੂਰਜ ਅਤਿ ਤਪਤਾਏ।
    ਕਦ ਬਰਸੈ ਕਦ ਉੱਜੜੈ ਬਿਧ ਐਸੀ ਲਈ ਤਕਾਏ।।
    (It was afternoon of month of Bhadron (ਭਾਦੋਂ), a very humid and hot day, under a fiery sun)
    Month of Bhadron (ਭਾਦੋਂ) falls during July and August which means Massa Rangar was 
    beheaded during those days. But the compiler mentions the day of execution in Jan, 1741 which is very cold month in Punjab unlike the hot and humid described by Bhai Ratan Singh Bhangu.
    Let's assume compiler made a mistake but the question remains how many days it took to punish Massa Rangar? does it justify the "magical 153 days" ?
    Answer is NO!!
    Zakriya Khan martyred Bhai Mani Singh ji in 1737 and advanced to occupy Amritsar and evict Singhs from Ram Rauni fortress and vicinity of Darbar Sahib. In the ensuing bloody battle many Sikhs were martyred and Darbar Sahib occupied. Massa Rangar was appointed chaudhry of Amritsar and very soon after that he entered Darbar Sahib.
Bhai Sukha Singh & Mehtab Singh ji beheading Massa Rangar
It is very much apparent that someone calculated days between 1st June and 31st October to arrive at the "magical 153 days" and created three more instances in which tyrants were punished within "magical 153 days" of them attacking and desecrating Darbar Sahib or Akal Takht Sahib. We took it as a divine judgment and accepted it without ever trying to ascertain the facts.

It's dire need of times that we Sikhs should establish an independent board of eminent Sikh historians and Gurmukhs to review all such unauthentic writings and give their verdict on it. The board need to promoted so well within the community that every Sikh knows about it's existence.

References
  1. http://www.sikhiwiki.org/index.php/Baba_Deep_Singh
  2. http://www.gurmatbibek.com/contents.php?id=414
  3. The Sikhs of the Punjab By J. S. Grewal
  4. http://www.sikh-history.com/sikhhist/warriors/mahtab.html
  5. http://en.wikipedia.org/wiki/Ahmad_Shah_Durrani
  6. http://www.neverforget84.com/
  7. Prachin Panth Parkash: Ratan Singh Bhangu

Some sites which published "magical 153 days" stories:
  1. http://www.sikhsangat.com/index.php?/topic/10548-153/
  2. http://dailysikhupdates.com/153-days-after-attacking-harmandir-sahib/
  3. http://www.historicalgurudwaras.com/India/Punjab/Amritsar/ShriHarimandirSahibAmritsar/gallery.php
  4. http://www.indiabroadband.in/threads/golden-temple-attacks-history.47564/
  5. https://www.youtube.com/watch?v=Bbyyla06Tm8
  6. http://www.desicomments.com/forum/archive/index.php/t-9539.html