Monday, 18 August 2014

ਦਰਬਾਰ ਸਾਹਿਬ ਵਿਖੇ ਕ੍ਰਿਸ਼ਨ ਜਨਮਾਸ਼ਟਮੀ ਦਾ ਮਨਾਉਣਾ

ਦਰਬਾਰ ਸਾਹਿਬ ਵਿਖੇ ਕ੍ਰਿਸ਼ਨ ਜਨਮਾਸ਼ਟਮੀ ਦਾ ਮਨਾਉਣਾ

In few years from now news brief by SGPC on a certain day of August every year may read like this:

" ਅੱਜ ਮਿਤੀ XX-ਅਗਸਤ-20XX ਦੇ ਦਿਹਾੜੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕ੍ਰਿਸ਼ਨ ਜਨਮਾਸ਼ਟਮੀ ਹਰ ਸਾਲ ਦੀ ਤਰਾਂ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਈ ਗਈ।  ਹਜੂਰੀ ਰਾਗੀ ਸਾਹਿਬਾਨ ਨੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਵਾਰਾਂ ਵਿਚੋਂ ਜਸ਼ੋਧਾ ਨਦੰਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਉਪਮਾ ਅਤੇ ਉਸਤਤਿ ਵਾਲੇ ਗੁਰ ਸ਼ਬਦ ਅਤੇ ਪੌੜੀਆਂ ਦੇ ਬੜੇ ਭਾਵਪੂਰਤ ਗਾਇਨ ਕੀਤੇ।  ਸਮੂਹ ਸੰਗਤ ਨੇ ਇਸ ਪਵਿਤਰ ਦਿਹਾੜੇ ਦਾ ਦਰਬਾਰ ਸਾਹਿਬ ਵਿਖੇ ਅਲੋਕਿਕ ਅਨੰਦ ਮਾਣਿਆ। 
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅੱਜ ਦੇ ਸ਼ੁਭ ਮੌਕੇ ਕੌਮ ਦੇ ਨਾ ਸੰਦੇਸ਼ ਵੀ ਜਾਰੀ ਕੀਤਾ "
(ਸ਼੍ਰੋਮਣੀ ਕਮੇਟੀ ਅਤੇ ਦਰਬਾਰ ਸਾਹਿਬ ਦੇ ਮੀਡਿਆ ਸੰਦੇਸ਼ਾਂ ਦਾ ਮਜਮੂਨ ਆਉਂਦੇ ਕੁਝ ਸਾਲਾਂ ਤਕ ਕੁਝ ਇਸ ਤਰਾਂ ਦਾ ਹੀ ਹੋਇਆ ਕਰੇਗਾ। )

Picture courtesy www.facebook.com/SoulClickers


ਅੱਜ 18-ਅਗਸਤ-2014 ਸਵੇਰੇ ਅਤੇ ਸ਼ਾਮ ਨੂੰ ਦਰਬਾਰ ਸਾਹਿਬ ਦੇ ਟੀ ਵੀ ਤੇ ਪ੍ਰਸਾਰਿਤ ਹੋਏ ਲਾਇਵ ਬਰਾਡਕਾਸਟ ਦੌਰਾਨ ਸੰਸਾਰ ਭਰ ਦੀ ਸਿੱਖ ਸੰਗਤ ਨੇ ਰਾਗੀ ਸਿੰਘਾਂ ਨੂੰ ਕੀਰਤਨ ਕਰਦਿਆਂ ਸੁਣਿਆ :
  • Din Din qU mwqw dyvkI ] ijh igRh rmeIAw kvlwpqI ]
  • kvl nYn mDur bYn koit sYn sMg soB khq mw jsod ijsih dhI Bwqu Kwih jIau ]
  • AKI mIt iDAwnu Dir hwhw ikRsn krY ibllWdI]
  • dUrhu dyiK fMfauiq kir Cif isMGwsxu hir jI Awey]
  • Puin dRopqI lwj rKI hir pRB jI CInq bsqR dIn bhu swj ]
ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਸ਼ਬਦ ਹਰ ਸਾਲ ਜਨਮਾਸ਼ਟਮੀ ਦੇ ਦਿਨ ਜਰੂਰ ਬ ਜਰੂਰ ਪੜੇ ਜਾਂਦੇ ਨੇ!! ਜਿਸ ਦਾ ਬੜਾ ਹੀ ਸਪਸ਼ਟ ਕਾਰਨ ਹੈ ਕਿ ਇਹਨਾਂ ਸ਼ਬਦਾਂ ਨੂੰ ਕ੍ਰਿਸ਼ਨ ਉਸਤਤੀ ਦਾ ਮੰਨ ਕਰਕੇ ਇਹ ਰਾਗੀ ਸਿੰਘ ਜਨਮਾਸ਼ਟਮੀ ਵਾਲੇ ਦਿਨ ਹੀ ਗਾਉਂਦੇ ਨੇ ਜਾਂ ਓਹਨਾਂ ਦੇ ਆਕਾ ਹੁਕਮ ਕਰਦੇ ਨੇ ਕਿ ਇਹ ਸ਼ਬਦ ਗਾਓ ਅਸੀਂ ਅਗੋਂ ਆਪਣੇ ਆਕਾਵਾਂ ਦੀ ਖੁਸ਼ੀ ਹਾਸਿਲ ਕਰਨੀ ਹੈ।

ਅਤਿ ਤਰਸਯੋਗ ਹਾਲਤ ਹੋ ਗਈ ਹੈ ਸਾਡੇ ਕੌਮ ਦੇ ਪ੍ਰਚਾਰਕਾਂ ਦੀ ! ਜ਼ਾਹਰਾ ਜ਼ਹੂਰ ਤਖਤ, ਚੌਰ ਅਤੇ ਛਤਰ ਦੇ ਮਾਲਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੀ ਆਨ ਧਰਮ ਦੇ ਅਵਤਾਰ ਦੀ ਉਪਮਾ ਕਰੀ ਜਾ ਰਹੇ ਨੇ ! ਇਸ ਤਰਕ ਦਾ ਜਵਾਬ ਓਹ ਇਹ ਦੇਣਗੇ ਕਿ ਅਸੀਂ ਗੁਰਬਾਣੀ ਹੀ ਗਾਈ ਹੈ ਇਸ ਵਿਚ ਕੀ ਗਲਤ ਹੈ ? ਭਲਿਓ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਗੁਰਬਾਣੀ ਹੀ ਗਾਈ ਹੈ ਪਰ ਭਲਾ ਇਹ ਦੱਸੋ ਇਹ ਸਾਰੇ ਸ਼ਬਦ ਤੁਹਾਨੂੰ ਅੱਜ ਦੇ ਦਿਨ ਹੀ ਕਿਓਂ ਚੇਤੇ ਆਉਂਦੇ ਨੇ ? ਓਹ ਵੀ ਹਰ ਸਾਲ ਏਸ ਦਿਨ ਇਹ ਸ਼ਬਦ ਹੀ ਕਿਓਂ ਗਾਉਂਦੇ ਹੋ ? ਕਿਧਰੇ ਨਾ ਕਿਧਰੇ ਬਹੁਤੇ ਇਹੀ ਸਮਝੀ ਬੈਠੇ ਨੇ ਕਿ ਇਹਨਾਂ ਸ਼ਬਦਾਂ ਵਿਚ ਜਿਕਰ ਕ੍ਰਿਸ਼ਨ ਭਗਵਾਨ ਦਾ ਆਇਆ ਹੈ ਅਤੇ ਉਸਦੀ ਉਸਤਤ ਕੀਤੀ ਗਈ ਹੈ।  ਪਰ ਇਹ ਤਾਂ ਗੁਰੂ ਨਾਨਕ ਸਾਹਿਬ ਦੇ ਦਰ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦਾ ! ਗੁਰੂ ਨਾਨਕ ਸਾਹਿਬ ਤਾਂ ਇਕ ਅਕਾਲ ਪੁਰਖ ਦੇ ਉਪਾਸ਼ਕ ਹਨ।  ਗੁਰਮਤ ਤਾਂ ਦੇਵੀ ਦੇਵਤਾ ਅਤੇ ਅਵਤਾਰਵਾਦ ਨੂੰ ਮੁਡੋੰ ਹੀ ਖੰਡਣ ਕਰਦੀ ਹੈ।

ਵੈਸੇ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਨਮਾਸ਼ਟਮੀ ਦਾ ਬੜੇ ਸਪਸ਼ਟ ਸ਼ਬਦਾਂ ਵਿਚ ਗੁਰਬਾਣੀ ਰਾਹੀਂ ਖੰਡਣ ਕੀਤਾ ਹੈ:

BYrau mhlw 5 Gru 1
<> siqgur pRswid ]
sglI QIiq pwis fwir rwKI ] Astm QIiq goivMd jnmw sI ]1]
Brim BUly nr krq kcrwiex ]
jnm mrx qy rhq nwrwiex ]1] rhwau ]
kir pMjIru KvwieE cor ]
Ehu jnim n mrY ry swkq For ]2]
sgl prwD dyih loronI ]
so muKu jlau ijqu khih Twkuru jonI ]3]
jnim n mrY n AwvY n jwie ]
nwnk kw pRBu rihE smwie ]4]1]

ਉਪਰਲੇ ਗੁਰਵਾਕ ਨੂੰ ਪੜਨ ਤੋਂ ਬਾਅਦ ਸਾਨੂੰ ਕੋਈ ਭਰਮ ਨਹੀਂ ਰਹਿ ਜਾਣਾ ਚਾਹੀਦਾ ਦਾ ਕਿ ਗੁਰਬਾਣੀ ਵਿਚ ਅਵਤਾਰਵਾਦ, ਖਾਸ ਕਰਕੇ ਕ੍ਰਿਸ਼ਨ ਲੀਲਾ, ਦੀ ਉਪਮਾ ਕਿਸੇ ਵੀ ਢੰਗ ਨਾਲ ਹੋ ਸਕਦੀ ਹੈ।  ਗੁਰਬਾਣੀ ਦਾ ਸਿਧਾਂਤ ਕੇਵਲ ਇਕੋ ਅਕਾਲ ਪੁਰਖ ਦੀ ਹਸਤੀ ਨੂੰ ਹੀ ਪਰਵਾਣ ਕਰਦਾ ਹੈ।  ਜੇ ਸਾਨੂੰ ਕਿਧਰੇ ਕਿਸੇ ਅਵਤਾਰ ਦੀ ਉਪਮਾ ਹੋਈ ਲਗਦੀ ਹੈ ਤਾਂ ਬੇਸ਼ਕ ਸਾਡੇ ਸਮਝਣ ਵਿਚ ਹੀ ਗਲਤੀ ਹੋ ਸਕਦੀ ਹੈ।

ਸੰਖੇਪ ਵਿਚ ਦੋ ਸ਼ਬਦਾਂ ਦਾ ਵਿਚਾਰ ਕਰ ਲੈਂਦੇ ਹਾਂ ਜੇਹੜੇ ਕਿ ਬਹੁਤ ਕਰਕੇ ਕ੍ਰਿਸ਼ਨ ਉਸਤਤ ਵਿਚ ਮੰਨੇ ਜਾਂਦੇ ਨੇ:

kvl nYn mDur bYn koit sYn sMg soB khq mw jsod ijsih dhI Bwqu Kwih jIau ]

ਇਹ ਸ਼ਬਦ ਭਟਾਂ ਦੇ ਸਵੇਈਯਾਂ ਵਿਚੋਂ ਹੈ ਅਤੇ ਇਸ ਬਾਣੀ ਦਾ ਸਿਰਲੇਖ ਹੈ "ਸਵਈਏ ਮਹਿਲੇ ਚਉਥੇ ਕੇ"। ਸਿਰਫ ਗੁਰਬਾਣੀ ਦਾ ਸਿਰਲੇਖ ਹੀ ਸਾਡਾ ਭਰਮ ਤੋੜ ਰਿਹਾ ਹੈ ਅਤੇ ਸਪਸ਼ਟ ਹੋ ਰਿਹਾ ਹੈ ਕਿ ਇਹ ਸ਼ਬਦ ਕ੍ਰਿਸ਼ਨ ਉਸਤਤੀ ਦਾ ਨਹੀਂ ਹੈ।  ਇਸ ਬਾਣੀ ਦੇ ਸਾਰੇ ਦੇ ਸਾਰੇ ਸਵਈਏ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਵਿਚ ਹਨ। ਜਦ ਅਸੀਂ ਖਾਸ ਇਕ ਸ਼ਬਦ ਨੂੰ ਕ੍ਰਿਸ਼ਨ ਉਸਤਤੀ ਦਾ ਮਿਥ ਕੇ ਪੜਦੇ ਹਾਂ ਤਾਂ ਘੋਰ ਗੁਰੂ ਅਵਗਿਆ ਕਰ ਰਹੇ ਹੋਂਦੇ ਹਾਂ।  ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਿਮਾ ਗਾਉਣ ਦਾ ਅਤੇ ਅਸੀਂ ਉਹਨਾਂ ਦੇ ਹੁਕਮ ਤੋਂ ਆਕੀ ਹੋਕੇ ਕ੍ਰਿਸ਼ਨ ਭਗਵਾਨ ਦੀ ਉਸਤਤ ਕਰਨ ਲਗ ਪਏ ! ਭੱਟ ਸਾਹਿਬਾਨ ਉਚ ਕੋਟੀ ਦੇ ਬ੍ਰਾਹਮਨ ਸਨ ਅਤੇ ਸ਼੍ਰੀ ਕ੍ਰਿਸ਼ਨ ਓਹਨਾਂ ਦੇ ਇਸ਼ਟ ਰਹੇ ਸਨ।  ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਕੇ ਬ੍ਰਹਮਗਿਆਨ ਮਿਲਿਆ ਤਾਂ ਗੁਰਮਤ ਦੇ ਧਾਰਨੀ ਹੋਕੇ ਇਕ ਅਕਾਲ ਪੁਰਖ ਦੇ ਉਪਾਸ਼ਕ ਬਣ ਗਏ।  ਗੁਰੂ ਦਰ ਤੋਂ ਐਸੀ ਅਮੋਲਕ ਬਖਸ਼ਿਸ਼ ਪ੍ਰਾਪਤ ਕਰਕੇ ਧੰਨ ਹੋਏ ਅਤੇ ਪੰਜ ਗੁਰੂ ਸਾਹਿਬਾਨ ਦੀ ਉਸਤਤੀ ਵਿਚ ਬਾਣੀ ਉਚਾਰਣ ਕਰਨ ਦਾ ਸੁਭਾਗ ਮਿਲਿਆ।  ਉਪਰੋਕਤ ਸ਼ਬਦ ਵਿਚ ਭੱਟ ਗਯੰਦ ਜੀ ਕਹਿ ਰਹੇ ਹਨ ਕਿ ਜਿਹੜੇ ਸ਼੍ਰੀ ਕ੍ਰਿਸ਼ਨ ਦੇ ਕੌਤਕਾਂ ਨੂੰ ਓਹ ਆਪਣੀ ਪਿਛਲੀ ਜਿੰਦਗੀ ਵਿਚ ਬੜੇ ਪ੍ਰੇਮਾ ਭਗਤੀ ਨਾਲ ਦੇਖਦੇ ਸੀ, ਹੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਅੱਜ ਸਾਨੂੰ ਤੁਸੀਂ ਹੀ ਹਰ ਕੌਤਕ ਵਿਚ ਦਿਖਦੇ ਹੋ।  ਕ੍ਰਿਸ਼ਨ ਭਗਤਾਂ ਨੂੰ ਕ੍ਰਿਸ਼ਨ ਲੀਲਾ ਲੁਭਾਉਂਦੀ ਹੈ ਪਰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਤਾਂ ਤੁਸੀਂ ਹੀ ਇਕ ਹੋ।  ਅਤੇ ਇੰਝ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਵਿਚ ਓਤਪੋਤ ਹੋਕੇ ਅਖੀਰਲੀ ਪੰਕਤੀ ਵਿਚ ਉਚਾਰਣ ਕਰਦੇ ਨੇ "ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

ਦੂਸਰਾ ਸ਼ਬਦ ਹੈ Din Din qU mwqw dyvkI ] ijh igRh rmeIAw kvlwpqI ]

ਇਸ ਸ਼ਬਦ ਨੂੰ ਵੀ ਅਸੀਂ ਏਹੋ ਸਮਝ ਬੈਠਦੇ ਹਾਂ ਕਿ ਭਗਤ ਨਾਮਦੇਵ ਜੀ ਸਪਸ਼ਟ ਰੂਪ ਵਿਚ ਕ੍ਰਿਸ਼ਨ ਭਗਤੀ ਨਾਲ ਰੰਗੇ ਹੋਏ ਗਾ ਰਹੇ ਹਨ।  ਤਾਂ ਫਿਰ ਕੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਨਾਨਕ ਦੇ ਦਰ ਦੀ ਮਰਿਯਾਦਾ ਤੋਂ ਉਲਟ ਅਵਤਾਰਵਾਦ ਦੀ ਮਹਿਮਾ ਦਾ ਸ਼ਬਦ ਗੁਰਬਾਣੀ ਦੇ ਤੁਲ ਅੰਕਿਤ ਕੀਤਾ ਹੈ ? ਇਹ ਹਰਗਿਰਜ ਨਹੀਂ ਹੋ ਸਕਦਾ।
ਇਸ ਦਾ ਸੰਕੇਤ ਭਗਤ ਜੀ ਸ਼ਬਦ ਦੇ ਵਿਚ ਹੀ ਦੇ ਰਹੇ ਹਨ। ਸ਼ਬਦ ਦੀ ਪਹਿਲੀ ਤੁਕ ਹੈ "Din DMin E rwm bynu bwjY" 
ਜੇਕਰ ਇਹ ਕ੍ਰਿਸ਼ਨ ਭਗਤੀ ਦਾ ਸ਼ਬਦ ਹੈ ਤਾਂ ਐਥੇ "ਰਾਮ ਬੇਨ" ਨਹੀਂ "ਕ੍ਰਿਸ਼ਨ ਬੇਨ" ਹੋਣਾ ਚਾਹੀਦਾ ਸੀ।  ਉਸਤਤ ਹੋ ਰਹੀ ਹੋਵੇ ਕ੍ਰਿਸ਼ਨ ਦੀ ਤੇ  ਉਸ ਵਿਚ ਰਾਮ ਕਿਵੇਂ ਆ ਗਿਆ ?
ਇਸੇ ਤਰਾਂ ਹੀ ਮਾਤਾ ਦੇਵਕੀ ਦੇ ਘਰ ਤਾਂ ਕ੍ਰਿਸ਼ਨ ਦਾ ਜਨਮ ਹੋਇਆ ਹੈ ਪਰ ਭਗਤ ਜੀ ਕਹਿ ਰਹੇ ਨੇ "ijh igRh rmeIAw kvlwpqI"?? ਕੀ ਇਹ ਵੀ ਕੁਝ ਰਹਸਮਈ ਨਹੀਂ ਹੈ ?
ਰਹਸ ਸਿਰਫ ਇਹਨਾਂ ਹੀ ਹੈ ਕੀ ਰਾਮ ਅਤੇ ਰਮਈਆ ਅਕਾਲ ਪੁਰਖ ਦੇ ਲਖਾਇਕ ਹਨ। ਭਗਤ ਨਾਮ ਦੇਵ ਜੀ ਭੀ ਅਵਤਾਰ ਵਾਦ ਦੀ ਪੂਜਾ ਨੂੰ ਤਿਆਗ ਕੇ ਇਕ ਪਰਮ ਜੋਤ ਦੇ ਉਪਾਸ਼ਕ ਹੋ ਗਏ ਤਾਹਿਓਂ ਓਹਨਾ ਦੀ ਬਾਣੀ ਗੁਰੂ ਅਰਜਨ ਦੇਵ ਪਾਤਿਸ਼ਾਹ ਜੀ ਨੇ ਗੁਰਬਾਣੀ ਦੇ ਤੁਲ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਕੀਤੀ।  ਭੱਟ ਸਾਹਿਬਾਨ ਵਾਂਗ ਹੀ ਭਗਤ ਨਾਮਦੇਵ ਜੀ ਜਦ ਕ੍ਰਿਸ਼ਨ ਜੀ ਦੇ ਪ੍ਰਚਲਿਤ ਕੌਤਕਾਂ ਨੂੰ ਸੁਣਦੇ ਦੇਖਦੇ ਹਨ ਤਾਂ ਓਹਨਾਂ ਨੂੰ ਵੀ ਓਥੇ ਅਕਾਲ ਪੁਰਖ ਵਾਹਿਗੁਰੂ ਜੀ ਹੀ ਦਿਸਦੇ ਹਨ।  ਕਿਓਂਕਿ ਭਗਤ ਜੀ ਇਹ ਵੀ ਤਾਂ ਕਹਿ ਰਹੇ ਨੇ "ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥"!!

ਸੰਪੂਰਨ ਗੁਰਬਾਣੀ ਹਰ ਸਿਖ ਮਾਤਰ ਲਈ ਕੇਵਲ ਇਕ ਅਕਾਲ ਪੁਰਖ ਦੇ ਹੁਕਮ ਵਿਚ ਰਹਿਣ ਅਤੇ ਵਾਹਿਗੁਰੂ ਜੀ ਦੇ ਸਿਮਰਨ ਨਾਲ ਹਰ ਪਲ ਜੁੜੇ ਰਹਿਣ ਦਾ ਉਪਦੇਸ਼ ਹੈ।  ਇਹ ਸਾਰੇ ਸ਼ਬਦ ਅਸੀਂ ਗਾਉਣੇ ਹਨ ਪਰ ਕਿਸੇ ਆਨ ਮਤ ਦੇ ਦਿਨ ਤਿਓਹਾਰ ਵਾਲੇ ਦਿਨ ਗੁਰਬਾਣੀ ਨੂੰ ਮਿਥ ਕੇ ਗਾਉਣਾ ਬੇਅਦਬੀ ਹੈ।  ਵੱਡੀ ਗਲ ਗੁਰਮਤ ਵਿਚ ਸਿਰਫ ਗੁਰਪੁਰਬ ਹੀ ਮਨਾਉਣੇ ਪ੍ਰਵਾਨ ਹਨ।  ਆਨ ਮਤ ਦਾ ਕੋਈ ਭੀ ਦਿਨ ਤਿਓਹਾਰ ਓਹਨਾ ਨੂੰ ਮੁਬਾਰਕ ਪਰ ਗੁਰੂਦਵਾਰਾ ਸਾਹਿਬ ਵਿਚ ਓਹਨਾ ਦਾ ਮਨਾਉਣਾ ਮਨਮਤ ਹੈ।

ਬੜੀ ਵੱਡੀ ਘਾਲਣਾ ਅਤੇ ਕੁਰਬਾਣੀਆਂ ਤੋਂ ਬਾਅਦ ਗੁਰਦਵਾਰਿਆਂ ਸਾਹਿਬਾਨ ਵਿਚੋਂ ਮਨਮਤ ਕਢੀ ਸੀ।  ਦਰਬਾਰ ਸਾਹਿਬ ਸਮੂਹ ਦੇ ਅੰਦਰ ਪਰਿਕਰਮਾ ਵਿਚ ਮੂਰਤੀ ਪੂਜਾ ਹੋਂਦੀ ਸੀ ਅਤੇ ਪੰਡਿਤ ਪੱਤਰੀਆਂ ਵਾਚਦੇ ਸੀ।  ਅਸੀਂ ਮੁੜ ਓਸੇ ਵਹਿਣ ਵਿਚ ਵੱਗੀ ਜਾ ਰਹੇ ਹਾਂ।  ਜੇ ਮੋਹਨ ਭਾਗਵਤ ਸਾਨੂੰ ਹਿੰਦੂ ਧਰਮ ਦਾ ਅੰਗ ਦਸਦਾ ਹੈ ਤਾਂ ਅਸੀਂ ਬਹੁਤ ਬੁਰਾ ਮੰਨਦੇ ਹਾਂ ਪਰ ਖੁਦ ਹੀ ਸਾਰੇ ਹਿੰਦੂ ਰਿਵਾਜਾਂ ਨੂੰ ਹੌਲੀ ਹੌਲੀ ਆਪਣੇ ਸੰਸਕਾਰਾ ਵਿਚ ਸ਼ਾਮਿਲ ਕਰੀ ਜਾ ਰਹੇ ਹਾਂ।  ਉਸਤੋਂ ਵੀ ਵੱਡੀ ਕੁਤਾਹੀ ਗੁਰਬਾਣੀ ਨੂੰ ਹਿੰਦੂ ਤਿਓਹਾਰਾਂ ਨਾਲ ਮਿਥ ਕੇ ਗਾਉਣ ਦੀ ਰੀਤ ਜੋ ਬਣੀ ਜਾ ਰਹੀ ਹੈ।  

No comments:

Post a Comment